ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਦਿਨ-ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਗੋਨਿਆਣਾ ਰੋਡ ‘ਤੇ 2 ਮੋਟਰਸਾਈਕਲਾਂ ‘ਤੇ ਆਏ 5 ਨੌਜਵਾਨਾਂ ਨੇ ਮੋੜ ‘ਤੇ ਖੜ੍ਹੇ ਸ਼ਾਮ ਲਾਲ ਨਾਂ ਦੇ ਨੌਜਵਾਨ ‘ਤੇ ਗੋਲੀਆਂ ਚਲਾ ਦਿੱਤੀਆਂ।
ਘਟਨਾ ਦੌਰਾਨ ਸ਼ਾਮ ਲਾਲ ਤੇ ਉਸ ਦਾ ਸਾਥੀ ਕੁੱਕੂ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਸ਼ਾਮ ਲਾਲ (36) ਦੀ ਮੌਤ ਹੋ ਗਈ।
ਜ਼ਿਲਾ ਪੁਲਿਸ ਮੁਖੀ ਚਰਨਜੀਤ ਸਿੰਘ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗੈਂਗਵਾਰ ਦਾ ਹੈ। ਜੋ ਵਿਅਕਤੀ ਮਾਰਿਆ ਗਿਆ, ਉਸ ‘ਤੇ 5 ਪਰਚੇ ਦਰਜ ਸਨ। ਪੁਲਿਸ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।