ਜਲੰਧਰ | ਐਮ ਪੀ ਸੰਤੋਖ ਸਿੰਘ ਚੌਧਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਹਨਾਂ ਦਾ ਜਲੰਧਰ ਦੇ ਰਤਨ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਿਕ ਉਹਨਾਂ ਦੀ ਹਾਲਤ ਠੀਕ ਹੈ।
ਮਿਲੀ ਜਾਣਕਾਰੀ ਮੁਤਾਬਿਕ ਉਹਨਾਂ ਨੂੰ ਦੀਵਾਲੀ ਤੋਂ ਦੋ ਦਿਨ ਪਹਿਲਾਂ ਕੋਰੋਨਾ ਦੇ ਲੱਛਣ ਦਿਸਣ ਲੱਗ ਪਏ ਸਨ। ਸਿਹਤ ਠੀਕ ਹੋਣ ਤੇ ਉਹਨਾਂ ਨੇ ਟੈਸਟ ਕਰਵਾਇਆ ਤਾਂ ਕੋਰੋਨਾ ਪਾਜ਼ੀਟਿਵ ਨਿਕਲੇ।
ਜਲੰਧਰ ਵਿਚ ਕੋਰੋਨਾ ਦੇ 764 ਐਕਟਿਵ ਕੇਸ ਹਨ। ਪਿਛਲੇ ਦਿਨੀਂ ਤਾਂ ਕੋਰੋਨਾ ਦਾ ਪ੍ਰਭਾਵ ਜਿਲ੍ਹੇ ਵਿਚ ਬਹੁਤ ਘੱਟ ਗਿਆ ਸੀ ਪਰ ਦੋ ਦਿਨਾਂ ਤੋਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।