5 ਸਾਲਾ ਧੀ ਦੇ ਸਾਹਮਣੇ ਕੀਤਾ ਮਾਂ ਦਾ ਕਤਲ, ਫਿਰ ਖੁਦ ਨੂੰ ਕਰੰਟ ਲਾ ਕੇ ਕੀਤੀ ਆਤਮ-ਹੱਤਿਆ

0
944

ਜਲੰਧਰ | ਗੁਰੂ ਰਾਮਦਾਸ ਨਗਰ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਵਿਅਕਤੀ ਵਲੋਂ ਆਪਣੀ ਮੂੰਹ-ਬੋਲੀ ਭਾਬੀ ਦਾ ਉਸਦੀ ਧੀ ਦੇ ਸਾਹਮਣੇ ਕੰਧ ਵਿਚ ਸਿਰ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਸੋਨਮ ਪਤਨੀ ਵਰਿੰਦਰ ਕੁਮਾਰ ਨਿਵਾਸੀ ਫੈਜਾਬਾਦ ਯੂ.ਪੀ. ਵਜੋਂ ਹੋਈ ਹੈ। ਇਸ ਸੰਬੰਧੀ ਇਲਾਕੇ ਦੇ ਲੋਕਾਂ ਦਾ ਸ਼ੱਕ ਹੈ ਕਿ ਸੋਨਮ ਤੇ ਕਾਤਲ ਵਿਚਾਲੇ ਲੰਬੇ ਸਮੇਂ ਤੋਂ ਪ੍ਰੇਮ ਸੰਬੰਧ ਸਨ ਤੇ ਉਸਦਾ ਸੋਨਮ ਦੇ ਘਰ ਆਉਣਾ-ਜਾਣਾ ਵੀ ਸੀ।

ਸੋਨਮ ਦੀ ਸੱਸ ਸੁਸ਼ੀਲਾ ਨੇ ਦੱਸਿਆ ਕਿ ਉਸ ਦੇ ਪਤੀ ਰਾਮ ਦਰਸ਼ ਨਾਲ ਇਕ ਫੈਕਟਰੀ ਵਿਚ ਇਕ ਵਿਅਕਤੀ ਕੰਮ ਕਰਦਾ ਸੀ, ਜਿਸ ਦੀ ਪਛਾਣ ਰਵੀ ਮਹਿਤੋ ਉਰਫ ਰਾਧੇ ਪੁੱਤਰ ਰਘੂ ਨਿਵਾਸੀ ਬਿਹਾਰ ਹਾਲ ਵਾਸੀ ਸ਼ਿਵ ਨਗਰ ਵਜੋਂ ਹੋਈ ਹੈ, ਉਸ ਦੇ ਪੁੱਤਰ ਤੇ ਸੋਨਮ ਨੂੰ ਭਰਾ-ਭਾਬੀ ਕਹਿੰਦਾ ਸੀ।

ਬੀਤੇ ਸੋਮਵਾਰ ਦੀ ਦੁਪਹਿਰ ਰਾਧੇ ਉਨ੍ਹਾਂ ਦੇ ਘਰ ਆਇਆ ਤੇ ਸੋਨਮ ਦੀ 5 ਸਾਲਾ ਧੀ ਦੇ ਸਾਹਮਣੇ ਹੀ ਉਸ ਦਾ ਸਿਰ ਕੰਧ ਵਿਚ ਮਾਰ-ਮਾਰ ਕੇ ਕਤਲ ਕਰ ਦਿੱਤਾ। ਬੱਚੀ ਨੇ ਰੌਲਾ ਵੀ ਪਾਇਆ ਪਰ ਕਾਤਲ ਫਰਾਰ ਹੋ ਗਿਆ।

ਕਤਲ ਬਾਰੇ ਪਤਾ ਲੱਗਣ ‘ਤੇ ਮ੍ਰਿਤਕਾ ਦਾ ਪਤੀ ਗੁੱਸੇ ਵਿਚ ਰਾਧੇ ਦੇ ਘਰ ਗਿਆ ਪਰ ਜਦੋਂ ਉਥੇ ਪਹੁੰਚਿਆ ਤਾਂ ਕਮਰੇ ਵਿਚ ਰਾਧੇ ਦੀ ਲਾਸ਼ ਬਿਜਲੀ ਦੀਆਂ ਤਾਰਾਂ ਵਿਚ ਲਿਪਟੀ ਹੋਈ ਪਈ ਸੀ। ਇਕ ਤਾਰ ਉਸਦੀ ਛਾਤੀ ਉਤੇ ਪਈ ਸੀ ਤੇ ਇਕ ਉਸਨੇ ਆਪਣੇ ਹੱਥ ਦੀ ਉਂਗਲੀ ਉਤੇ ਲਪੇਟੀ ਹੋਈ ਸੀ।

ਦੂਜੇ ਪਾਸੇ ਪੁਲਸ ਵਲੋਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ