Mother day : ਮੰਤਰੀ ਧਾਲੀਵਾਲ ਨੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕਰਕੇ ਲਿਖੀਆਂ ਭਾਵੁਕ ਗੱਲਾਂ

0
443

ਚੰਡੀਗੜ੍ਹ| ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਾਂ ਦਿਵਸ (Mother’s Day, ) ਉਤੇ ਆਪਣੇ ਫੇਸਬੁਕ ਸਫੇ ਉਤੇ ਆਪਣੀ ਮਾਤਾ ਨਾਲ ਵੀਡੀਓ ਸਾਂਝੀ ਕੀਤੀ ਹੈ

ਇਸ ਦੌਰਾਨ ਉਨ੍ਹਾਂ ਨੇ ਲਿਖਿਆ ਹੈ- ਅੱਜ “ਮਦਰ ਡੇ” ਹੈ ਮੈਂ ਸਭ ਨੂੰ ਕਹਿਣਾ ਚਾਹੁੰਦਾ ਹਾਂ ਜੋ ਆਪਣੇ ਮਾਤਾ – ਪਿਤਾ ਦਾ ਨਹੀਂ ਹੋਇਆ ਉਹ ਕਿਸੇ ਦਾ ਨਹੀਂ , ਮਾਤਾ -ਪਿਤਾ ਦਾ ਹੱਥ ਸਿਰ ਉਤੇ ਹੋਵੇ ਤਾਂ ਮੇਰੇ ਵਰਗਾ ਆਮ ਆਦਮੀ ਮੰਤਰੀ ਬਣ ਸਕਦਾ ਹੈ । ਮਾਂ ਦਾ ਸਨਮਾਨ ਕਰੋ।

ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ( Sukhbir singh Badal,) ਨੇ ਮਾਂ ਦਿਵਸ (MothersDay) ਉਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੀ ਸਵਰਗੀ ਮਾਤਾ ਸਰਦਾਰਨੀ ਸੁਰਿੰਦਰ ਕੌਰ ਦੀ ਤਸਵੀਰ ਅੱਗੇ ਹੱਥ ਜੋੜ ਖੜ੍ਹੇ ਹਨ।

ਉਨ੍ਹਾਂ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਫੇਸਬੁਕ ਸਫੇ ਉਤੇ ਲਿਖਿਆ- ‘ਆਮ ਕਹਾਵਤ ਹੈ ਕਿ ਮਾਂਵਾਂ ਦਾ ਪੁੱਤਰਾਂ ਨਾਲ ਮੋਹ ਵੱਧ ਹੁੰਦਾ ਹੈ। ਮੇਰੇ ਮਾਤਾ ਜੀ ਸਵ. ਸਰਦਾਰਨੀ ਸੁਰਿੰਦਰ ਕੌਰ ਜੀ ਦਾ ਮੇਰੇ ਨਾਲ ਪਿਆਰ ਅਤੇ ਮਮਤਾ-ਭਰਿਆ ਰਿਸ਼ਤਾ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ।

ਜ਼ਿੰਦਗੀ ਦੇ ਹਰ ਔਖੇ-ਸੌਖੇ ਰਾਹ ‘ਤੇ ਮੈਂ ਆਪਣੇ ਮਾਤਾ ਜੀ ਦੀ ਦੁਆਵਾਂ ਅਤੇ ਪਿਆਰ ਨੂੰ ਮਹਿਸੂਸ ਕਰਦਾ ਹੋਇਆ, ਸਦਾ ਹੀ ਉਹਨਾਂ ਨੂੰ ਆਪਣੇ ਅੰਗ-ਸੰਗ ਪਾਇਆ ਹੈ। ਪਿਤਾ ਜੀ ਦੇ ਚਲੇ ਜਾਣ ਕਰਕੇ ਮਨ ਕਾਫੀ ਉਦਾਸ ਹੈ ਪਰ ਮੈਨੂੰ ਪਤਾ ਹੈ ਕਿ ਮਾਤਾ ਜੀ ਅਤੇ ਪਿਤਾ ਜੀ ਜਿੱਥੇ ਵੀ ਹੋਣਗੇ, ਸਦਾ ਹੀ ਸਾਨੂੰ ਆਸ਼ੀਰਵਾਦ ਦਿੰਦੇ ਰਹਿਣਗੇ।