ਜਲੰਧਰ ‘ਚ ਘਰ ਵਿੱਚ ਸੁੱਤੇ ਮਾਂ-ਬੇਟੇ ਦਾ ਕਤਲ

0
2271

ਜਲੰਧਰ | ਜ਼ਿਲੇ ਵਿੱਚ ਡਬਲ ਮਰਡਰ ਹੋ ਗਿਆ ਹੈ। ਲੋਹੀਆਂ ਇਲਾਕੇ ਦੇ ਪਿੰਡ ਅਲੀਪੁਰ ਵਿੱਚ ਬੀਤੀ ਰਾਤ ਮਾਂ-ਬੇਟੇ ਨੂੰ ਕਤਲ ਕਰ ਦਿੱਤਾ ਗਿਆ। ਔਰਤ ਦੀ ਲਾਸ਼ ਘਰ ਵਿਚ ਅਤੇ ਉਸ ਦੇ ਬੇਟੇ ਦੀ ਲਾਸ਼ ਖੇਤਾਂ ਵਿਚ ਮਿਲੀ ਹੈ।

ਦੋਨਾਂ ਦੇ ਤੇਜਧਾਰ ਹਥਿਆਰਾਂ ਨਾਲ ਬੇਰਹਮੀ ਨਾਲ ਕਤਲ ਕੀਤਾ ਗਿਆ ਹੈ। ਮਾਂ-ਪੁੱਤਰ ਦਾ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ।

ਜਾਣਕਾਰੀ ਮੁਤਾਬਿਕ ਥਾਣਾ ਲੋਹੀਆਂ ਦੇ ਪਿੰਡ ਅਲੀਪੁਰ ਵਿੱਚ ਕਰਤਾਰੀ ਅਤੇ ਉਸਦਾ ਬੇਟਾ ਮੰਗਤ ਰਾਮ ਰਹਿੰਦੇ ਸਨ। ਅੱਜ ਸਵੇਰੇ ਗੁਆਂਢੀਆਂ ਦੇ ਘਰ ਵਿੱਚ ਕਿਸੇ ਘਟਨਾ ਦੀ ਆਸ਼ੰਕਾ ਹੋਣ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਘਰ ਦਾ ਸਮਾਨ ਖਿਲਰਿਆ ਸੀ। ਮਹਿਲਾ ਕਰਤਾਰੀ ਦੀ ਲਾਸ਼ ਮੰਜੇ ਉੱਤੇ ਪਈ ਸੀ। ਉਸਦੇ ਸਿਰ ਤੇ ਤੇਜਧਾਰ ਹਥਿਆਰਾਂ ਦੇ ਗਹਿਰੇ ਜ਼ਖਮ ਸਨ। ਥੋੜੀ ਦੂਰੀ ‘ਤੇ ਖੇਤਾਂ ਵਿਚ ਕਰਤਾਰੀ ਦੇ ਬੇਟੇ ਮੰਗਤ ਰਾਮ ਦੀ ਲਾਸ਼ ਮਿਲੀ। ਐਸਪੀ ਇਨਵੇਸਟੀਗੇਸ਼ਨ ਮਨਪ੍ਰੀਤ ਸਿੰਘ ਮੌਕੇ ‘ਤੇ ਪਹੁੰਚੇ। ਪਿੰਡ ਵਾਸੀਆਂ ਨੇ ਦੱਸਿਆ ਕਿ ਮਹਿਲਾ ਕਰਤਾਰੀ ਬੋਲ ਨਹੀਂ ਸਕਦੀ ਅਤੇ ਮੰਗਤ ਰਾਮ ਵੀ ਅਪਾਹਿਜ ਸੀ। ਮਾਂ ਪੁੱਤਰ ਦੋਵੇਂ ਪਸ਼ੂ ਚਰਾਉਣ ਦਾ ਕੰਮ ਕਰਕੇ ਗੁਜ਼ਾਰਾ ਕਰ ਰਹੇ ਸਨ। ਘਰ ਵਿੱਚ ਪਹਿਲਾਂ ਵੀ ਚੋਰੀ ਦੀਆਂ ਦੋ ਤਿੰਨ ਘਟਨਾਵਾਂ ਹੋ ਚੁੱਕੀਆਂ ਸਨ।