ਸ੍ਰੀ ਮੁਕਤਸਰ ਸਾਹਿਬ | ਕਾਰਾਂ ਦੀ ਭਿਆਨਕ ਟੱਕਰ ‘ਚ ਮਾਂ-ਪੁੱਤ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 3 ਗੰਭੀਰ ਜ਼ਖ਼ਮੀ ਵੀ ਹੋਏ ਹਨ।
ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋੜ ‘ਤੇ ਪਿੰਡ ਵੜਿੰਗ ਕੋਲ ਦੇਰ ਰਾਤ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਦੋਵੇਂ ਮਾਂ-ਪੁੱਤ ਦੱਸੇ ਜਾ ਰਹੇ ਹਨ।
ਜ਼ਖਮੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ । ਮਿ੍ਤਕਾਂ ਦੀ ਪਛਾਣ ਜਗਸੀਰ ਸਿੰਘ ਅਤੇ ਪਰਮਜੀਤ ਕੌਰ ਵਜੋਂ ਹੋਈ ਹੈ। ਜੋ ਕਿ ਧਰਮਕੋਟ ਦੇ ਰਹਿਣ ਵਾਲੇ ਸਨ।