ਮਾਂ-ਬੇਟੀ ਨੂੰ ਟਰੱਕ ਨੇ ਕੁਚਲਿਆ : ਦੋਵਾਂ ਦੇ ਸਿਰ ਉਤੋਂ ਲੰਘਿਆ ਟਾਇਰ, ਮਾਂ ਦੀ ਮੌਕੇ ‘ਤੇ ਮੌਤ, 4 ਸਾਲਾ ਬੇਟੀ ਹਸਪਤਾਲ ਜਾ ਕੇ ਮੁੱਕੀ

0
1153

ਗੁਰਦਾਸਪੁਰ, 26 ਦਸੰਬਰ| ਗੁਰਦਾਸਪੁਰ ਦੇ ਹਰਦੋਸ਼ਰਨੀ ਰੋਡ ਦੇ ਮੇਨ ਚੌਰਾਹੇ ਵਿੱਚ ਟਰੱਕ ਅਤੇ ਈ ਰਿਕਸ਼ੇ ਵਿੱਚ ਹੋਏ ਹਾਦਸੇ ਵਿੱਚ ਮਾਂ-ਬੇਟੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਪੁਲਿਸ ਪ੍ਰਸ਼ਾਸਨ ਨੇ ਟਰੱਕ ਡਰਾਈਵਰ ਨੂੰ ਟਰੱਕ ਸਮੇਤ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਮਾਂ-ਬੇਟੀ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਰਦਾਘਰ ਵਿੱਚ ਰੱਖਿਆ ਹੈ। ਮ੍ਰਿਤਕ ਮਾਂ-ਬੇਟੀ ਦੀ ਪਛਾਣ ਮਾਂ ਲਵਲੀ (27 ਸਾਲ) ਅਤੇ ਚਾਰ ਸਾਲਾ ਬੇਟੀ ਸਨਾਜ ਵਜੋਂ ਹੋਈ ਹੈ, ਜਿਨ੍ਹਾਂ ਦਾ ਛੇ ਸਾਲ ਦਾ ਬੱਚਾ ਵੀ ਨਾਲ ਮੌਜੂਦ ਸੀ, ਜੋ ਵਾਲ਼-ਵਾਲ਼ ਬਚ ਗਿਆ ਹੈ।

ਇਸ ਸਬੰਧੀ ਮ੍ਰਿਤਕ ਮਾਂ-ਬੇਟੀ ਦੇ ਪਰਿਵਾਰਕ ਮੈਂਬਰਾਂ ਅਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਮਾਂ-ਬੇਟੀ ਘਰੋਂ ਬੇਟੀ ਦੀ ਦਵਾਈ ਲੈਣ ਵਾਸਤੇ ਈ ਰਿਕਸ਼ੇ ‘ਤੇ ਜਾ ਰਹੀਆਂ ਸਨ। ਜਦੋਂ ਉਹ ਹਰਦੋਸ਼ਨੀ ਰੋਡ ਦੇ ਮੇਨ ਚੌਰਾਹੇ ‘ਤੇ ਪਹੁੰਚੀਆਂ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਹਾਦਸਾ ਵਾਪਰ ਗਿਆ, ਜਿਸ ਵਿੱਚ ਟਰੱਕ ਇਨ੍ਹਾਂ ਦੇ ਸਿਰ ਉੱਪਰੋਂ ਲੰਘ ਗਿਆ। ਇਸ ਹਾਦਸੇ ਵਿਚ ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ  ਜਦੋਂਕਿ ਬੇਟੀ ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋਈ ਹੈ।