ਮੋਹਾਲੀ ‘ਚ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ ਅੱਜ ਤੋਂ ਸ਼ੁਰੂ, 600 ਤੋਂ ਵੱਧ ਪੁੱਜਣਗੇ ਡੈਲੀਗੇਟਸ

0
709

ਮੋਹਾਲੀ, 11 ਸਤੰਬਰ | ਮੋਹਾਲੀ ਵਿਚ 11 ਤੋਂ 13 ਸਤੰਬਰ ਤਕ ਆਯੋਜਿਤ ਕੀਤੇ ਜਾ ਰਹੇ ਪਹਿਲੇ 3 ਦਿਨਾ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ ਤੋਂ ਪੰਜਾਬ ਵਿਚ ਨਵੇਂ ਨਿਵੇਸ਼ ਦੀ ਉਮੀਦ ਹੈ। ਵੰਡਰਲਾ ਗਰੁੱਪ ਮੋਹਾਲੀ ਵਿਚ 500 ਕਰੋੜ ਰੁਪਏ ਨਿਵੇਸ਼ ਕਰਕੇ ਥੀਮ ਪਾਰਕ ਤੇ ਵਾਟਰ ਸਪੋਰਟਸ ਸਥਾਪਤ ਕਰਨ ਦੀ ਯੋਜਨਾ ਦੇ ਨਾਲ ਹੀ ਇਸ ਵਿਚ ਸ਼ਾਮਲ ਹੋ ਰਿਹਾ ਹੈ।

ਵਧੀਆ ਰਿਸਪਾਂਸ ਰਿਹਾ ਤਾਂ ਇਸੇ ਸਮਿਟ ਵਿਚ ਨਿਵੇਸ਼ ਦਾ ਐਲਾਨ ਸੰਭਵ ਹੈ। ਉਥੇ ਹੀ ਸਮਿਟ ਵਿਚ ਸ਼ਾਮਲ ਹੋਣ ਲਈ ਪੰਜਾਬ ਸਰਕਾਰ ਨੇ ਵੱਖ-ਵੱਖ ਰਾਜਾਂ ਦੀਆਂ ਟੂਰ ਐਂਡ ਟਰੈਵਲ ਇੰਡਸਟਰੀਜ਼ ਨਾਲ ਹੀ ਹੋਟਲ ਇੰਡਸਟਰੀ ਨੂੰ ਵੀ ਸੱਦਾ ਦਿੱਤਾ ਹੈ। ਸੀਐਮ ਮਾਨ ਨੇ ਕਿਹਾ ਕਿ ਟੂਰਿਜ਼ਮ ਸਮਿਟ ਤੋਂ ਪੰਜਾਬ ਨੂੰ ਗਲੋਬਲ ਟੂਰਿਜ਼ਮ ਮੈਪ ਉਤੇ ਸਥਾਪਤ ਕਰਨ ਵਿਚ ਮਦਦ ਮਿਲੇਗੀ।