ਜਲੰਧਰ ‘ਚ ਵੀਰਵਾਰ ਨੂੰ 200 ਤੋਂ ਵੱਧ ਕੋਰੋਨਾ ਕੇਸ, 6 ਦੀ ਮੌਤ

0
298

ਜਲੰਧਰ | ਜ਼ਿਲੇ ਵਿੱਚ ਵੀਰਵਾਰ ਨੂੰ ਕੋਰੋਨਾ ਨਾਲ 6 ਦੀ ਮੌਤ, 200 ਤੋਂ ਵੱਧ ਕੋਰੋਨਾ ਕੇਸ ਆਏ ਪਾਜ਼ੀਟਿਵ।

ਸਿਹਤ ਵਿਭਾਗ ਦੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਅਲੱਗ-ਅਲੱਗ ਸਰਕਾਰੀ ਅਤੇ ਪ੍ਰਾਇਵੇਟ ਲੈਬੋਰਟਰੀ ਵਿੱਚ ਜਿਨਾਂ ਲੋਕਾਂ ਦੀ ਰਿਪੋਰਟ ਪਾਜੀਟਿਵ ਆਈ, ਉਨ੍ਹਾਂ ਦੀ ਗਿਣਤੀ 200 ਤੋਂ ਵੱਧ ਹੈ।

ਜਿਨ੍ਹਾਂ ਇਲਾਕਿਆ ਤੋਂ ਕੋਰੋਨਾ ਪਾਜੀਟਿਵ ਕੇਸ ਆਏ ਹਨ ਉਹ ਹਨ – ਚੰਦਨ ਨਗਰ, ਗੁਰੂ ਨਾਨਕ ਪੁਰਾ ਵੈਸਟ, ਪੰਜਾਬੀ ਬਾਗ, ਬਸਤੀ ਗੁਜਾਂ, ਅਰਬਨ ਅਸਟੇਟ ਫੇਜ-1, ਗੁਰੂ ਤੇਗ ਬਹਾਦੁਰ ਨਗਰ, ਹਰਦਿਆਲ ਨਗਰ, ਅਲੀ ਮੁਹੱਲਾ, ਨਿਊ ਜਵਾਹਰ ਨਗਰ ਆਦਿ ਦੇ ਰਹਿਣ ਵਾਲੇ ਹਨ।

ਮਿਲੀ ਜਾਣਕਾਰੀ ਅਨੁਸਾਰ ਪੀ.ਏ.ਪੀ. ਫਿਲੌਰ ਦੇ ਕਰਮਚਾਰੀ, ਨਿੱਜੀ ਬੈਂਕ ਦੇ ਕਰਮਚਾਰੀ ਅਤੇ ਸੌਫੀ ਪਿੰਡ ਦੇ 1 ਪਰਿਵਾਰ ਦੇ 4 ਮੈਂਬਰ ਜਿਨ੍ਹਾਂ ਵਿਚੋਂ 2 ਸਾਲ ਦੀ ਬੱਚੀ ਵੀ ਪਾਜੀਟਿਵ ਆਈ ਹੈ। ਕੋਰੋਨਾ ਨਾਲ ਹੋਈ ਮੌਤਾਂ ਮਹਿਤਪੁਰ, ਏਕਤਾ ਨਗਰ, ਅਮਨ ਕਾਲੋਨੀ, ਗੋਰਾਇਆ, ਪਿੰਡ ਲੋਹਾਰਾ ਚਰਕੇ, ਕਰਤਾਰਪੁਰ ਦੇ ਇਲਾਕਿਆਂ ਵਿੱਚ ਹੋਈਆਂ ਹਨ।

ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲhttps://t.me/Jalandharbulletinਜੁੜਿਆ ਜਾ ਸਕਦਾ ਹੈ।