ਪੂਰੇ ਪੰਜਾਬ ‘ਚ ਵਧੀਆਂ ਕੋਰੋਨਾ ਪਾਬੰਦੀਆਂ, 100 ਤੋਂ ਵੱਧ ਲੋਕ ਪ੍ਰੋਗਰਾਮਾਂ ‘ਚ ਨਹੀਂ ਹੋ ਸਕਣਗੇ ਸ਼ਾਮਿਲ, ਪੜ੍ਹੋ ਡਿਟੇਲ

0
38048

ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਪਟਿਆਲਾ | ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਪਾਬੰਦੀਆਂ ਹੋਰ ਅੱਗੇ ਵਧਾ ਦਿੱਤੀਆਂ ਹਨ। ਕੋਰੋਨਾ ਦੇ ਮੱਦੇਨਜ਼ਰ ਸਖਤੀ ਵਧਾਈ ਜਾ ਰਹੀ ਹੈ।

ਸ਼ਨੀਵਾਰ 15 ਜਨਵਰੀ ਨੂੰ ਜਾਰੀ ਹੋਏ ਨਵੇਂ ਹੁਕਮਾਂ ਮੁਤਾਬਿਕ ਹੁਣ ਆਊਟਡੋਰ ਪ੍ਰੋਗਰਾਮਾਂ ‘ਚ 100 ਤੋਂ ਵੱਧ ਲੋਕ ਸ਼ਾਮਿਲ ਨਹੀਂ ਹੋ ਸਕਣਗੇ ਅਤੇ ਇੰਡੋਰ ਹੋਣ ਵਾਲੇ ਪ੍ਰੋਗਰਾਮਾਂ ‘ਚ ਵੱਧ ਤੋਂ ਵੱਧ 50 ਲੋਕ ਸ਼ਾਮਿਲ ਹੋ ਸਕਦੇ ਹਨ।

ਇਸ ਤੋਂ ਇਲਾਵਾ ਜਨਤਕ ਥਾਵਾਂ ਤੇ ਦੋਨੋਂ ਡੋਜ਼ ਲਗਵਾ ਚੁੱਕੇ ਲੋਕ ਹੀ ਜਾ ਸਕਣਗੇ। ਜਿਸ ਦੇ ਵਿੱਚ ਸਬਜੀਮੰਡੀ, ਦਾਣਾਮੰਡੀ, ਪਬਲਿਕ ਟਰਾਂਸਪੋਰਟ, ਧਾਰਮਿਕ ਥਾਵਾਂ, ਪਾਰਕਾਂ, ਸ਼ਾਪਿੰਗ ਮਾਲ ਸ਼ਾਮਿਲ ਹਨ।

ਇਹ ਪਾਬੰਦੀਆਂ ਹੋਟਲ, ਬਾਰ, ਰੈਸਟੋਰੈਂਟ, ਜਿੰਮ ਤੇ ਵੀ ਲਾਗੂ ਰਹਿਣਗੀਆਂ।

ਸਰਕਾਰੀ ਤੇ ਗੈਰ ਸਰਕਾਰੀ ਬੈਂਕਾਂ ‘ਚ ਵੀ ਡਬਲ ਡੋਜ਼ ਲਗਵਾ ਚੁੱਕੇ ਹੀ ਲੋਕ ਜਾ ਸਕਣਗੇ।

ਇਹ ਪਾਬੰਦੀਆਂ 25 ਜਨਵਰੀ ਤੱਕ ਜਾਰੀ ਰਹਿਣਗੀਆਂ।