3 ਜੁਲਾਈ ਤੱਕ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ ਮਾਨਸੂਨ, ਮੌਸਮ ਦਾ ਮਿਜਾਜ਼ ਬਦਲੇਗਾ

0
629

ਚੰਡੀਗੜ੍ਹ. ਦੇਸ਼ ਭਰ ‘ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਅਜਿਹੇ ‘ਚ ਪੰਜਾਬ ‘ਚ ਵੀ ਮਾਨਸੂਨ ਪਹੁੰਚ ਚੁੱਕਾ ਹੈ ਪਰ ਫਿਲਹਾਲ ਪੂਰੀ ਤਰ੍ਹਾਂ ਸਰਗਰਮ ਨਹੀਂ ਹੋਇਆ। ਸ਼ਨੀਵਾਰ ਵੀ ਪੰਜਾਬ ਦੇ ਸਿਰਫ਼ ਕੁਝ ਜ਼ਿਲ੍ਹਿਆਂ ‘ਚ ਹਲਕੀ ਬਾਰਸ਼ ਹੋਈ। ਮੌਸਮ ਵਿਭਾਗ ਮੁਤਾਬਕ 3 ਜੁਲਾਈ ਤਕ ਧੂੜ ਭਰੀਆਂ ਹਵਾਵਾਂ ਤੇ ਬੱਦਲਵਾਈ ਰਹਿ ਸਕਦੀ ਹੈ। ਇਸ ਦੌਰਾਨ ਕਈ ਜ਼ਿਲ੍ਹਿਆਂ ‘ਚ ਬਾਰਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਬਠਿੰਡਾ ‘ਚ 0.6 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ। ਜਦਕਿ ਉੱਥੇ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਰਿਹਾ। ਅੰਮ੍ਰਿਤਸਰ ‘ਚ ਵੀ ਕਈ ਥਾਵਾਂ ‘ਤੇ ਬੂੰਦਾਬਾਦੀ ਹੋਈ ਜਿੱਥੇ ਤਾਪਮਾਨ 39.2 ਡਿਗਰੀ ਸੈਲਸੀਅਸ ਰਿਹਾ। ਲੁਧਿਆਣਾ ‘ਚ ਹਲਕੀ ਬਾਰਸ਼ ਨਾਲ ਤਾਪਮਾਨ 37.3 ਡਿਗਰੀ ਸੈਲਸੀਅਸ ਰਿਹਾ। ਪੰਜਾਬ ‘ਚ ਆਉਣ ਵਾਲੇ ਦਿਨਾਂ ਚ ਮੌਸਮ ਠੰਢਾ ਰਹਿਣ ਦੇ ਆਸਾਰ ਹਨ।

ਉਧਰ ਮੌਸਮ ਵਿਭਾਗ ਮੁਤਾਬਕ ਸਾਲ 2013 ਤੋਂ ਬਾਅਦ ਪਹਿਲੀ ਵਾਰ ਮਾਨਸੂਨ ਏਨੀ ਤੇਜ਼ੀ ਨਾਲ ਪੂਰਬੀ ਹਿਮਾਲਿਆ ਤੇ ਮੀਂਹ ਨਾਲ ਛਹਿਬਰ ਲਾ ਰਿਹਾ ਹੈ। ਬਿਹਾਰ ਤੋਂ ਲੈ ਕੇ ਪੂਰਬੀ ਵਿਦਰਭ ਤਕ ਬਰਾਸ਼ ਹੋ ਰਹੀ ਹੈ। ਬੰਗਾਲ ਦੀ ਖਾੜੀ ਵੱਲੋਂ ਦੱਖਣੀ ਪ੍ਰਛਮੀ ਹਵਾਵਾਂ ਦੇ ਆਉਣ ਨਾਲ ਬੰਗਾਲ ਤੇ ਪੂਰਬੀ ਭਾਰਤ ‘ਚ ਅਗਲੇ 2-3 ਦਿਨ ਭਾਰੀ ਬਾਰਸ਼ ਹੋਣ ਦੀ ਭਵਿੱਖਬਾਣੀ ਹੈ।