ਮੱਧ ਪ੍ਰਦੇਸ਼, 11 ਦਸੰਬਰ | ਛੱਤੀਸਗੜ੍ਹ ਤੋਂ ਬਾਅਦ ਹੁਣ ਮੱਧ ਪ੍ਰਦੇਸ਼ ਦੇ ਸੀਐੱਮ ਦੇ ਨਾਂ ਦਾ ਵੀ ਐਲਾਨ ਹੋ ਗਿਆ ਹੈ। ਮੱਧ ਪ੍ਰਦੇਸ਼ ਵਿਚ 8 ਦਿਨ ਤੋਂ ਚੱਲ ਰਿਹਾ ਸੀਐੱਮ ਦਾ ਸਸਪੈਂਸ ਖਤਮ ਹੋ ਗਿਆ ਹੈ। ਮੋਹਨ ਯਾਦਵ ਮੱਧ ਪ੍ਰਦੇਸ਼ ਦੇ ਨਵੇਂ CM ਚੁਣੇ ਗਏ ਹਨ। ਭਾਜਪਾ ਦੇ ਵਿਧਾਇਕ ਦਲ ਦੀ ਪਹਿਲੀ ਬੈਠਕ ਵਿਚ ਮੋਹਨ ਯਾਦਵ ਦੇ ਨਾਂ ਦਾ ਐਲਾਨ ਕੀਤਾ ਗਿਆ। ਮੋਹਨ ਯਾਦਵ ਉਜੈਨ ਦੱਖਣ ਸੀਟ ਤੋਂ ਵਿਧਾਇਕ ਹਨ।
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 2023 ਵਿਚ ਭਾਜਪਾ ਨੂੰ 163 ਸੀਟਾਂ ਨਾਲ ਬਹੁਮਤ ਮਿਲਿਆ ਹੈ। ਕਾਂਗਰਸ ਨੂੰ 66 ਸੀਟਾਂ ਤੇ 1 ਸੀਟ ਭਾਰਤੀ ਆਦਿਵਾਸੀ ਪਾਰਟੀ ਨੂੰ ਮਿਲੀ ਹੈ।