ਮੋਹਾਲੀ ਦੀ ਅਮਨਪ੍ਰੀਤ ਕੌਰ ਨੇ PCS (ਜੁਡੀਸ਼ੀਅਲ) ਦੀ ਪ੍ਰੀਖਿਆ ਕੀਤੀ ਪਾਸ; ਬਣੀ ਜੱਜ

0
348

ਐਸ.ਏ.ਐਸ. ਨਗਰ/ਮੋਹਾਲੀ, 13 ਅਕਤੂਬਰ | ਮੋਹਾਲੀ ਦੇ ਫੇਜ਼ ਇਕ ਦੀ ਵਸਨੀਕ ਅਮਨਪ੍ਰੀਤ ਕੌਰ ਨੇ ਪੀ. ਸੀ. ਐਸ. (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰ ਲਈ ਹੈ। ਅਮਨਪ੍ਰੀਤ ਕੌਰ ਨੇ PCS ਵਿਚ 12ਵਾਂ ਸਥਾਨ ਹਾਸਲ ਕੀਤਾ ਹੈ। ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਸਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ. ਏ. ਐਲ. ਐਲ. ਬੀ. ਅਤੇ ਐਲ. ਐਲ. ਐਮ. ਪਾਸ ਕੀਤੀ ਸੀ।

ਅਮਨਪ੍ਰੀਤ ਨੇ ਕਿਹਾ ਕਿ ਪੀ. ਸੀ. ਐਸ (ਜੁਡੀਸ਼ੀਅਲ) ਦੀ ਪ੍ਰੀਖਿਆ ਲਈ ਉਸਨੇ ਸਾਢੇ 3 ਸਾਲ ਤਕ ਮਿਹਨਤ ਕੀਤੀ ਹੈ ਅਤੇ ਹੁਣ ਉਸਨੂੰ ਸਫਲਤਾ ਮਿਲੀ ਹੈ। ਅਮਨਪ੍ਰੀਤ ਕੌਰ ਦੇ ਪਿਤਾ ਤੇਗ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਅਮਨਪ੍ਰੀਤ ਉਨ੍ਹਾਂ ਦੀ ਇਕੱਲੀ ਸੰਤਾਨ ਹੈ ਅਤੇ ਉਸਦੀ ਇਸ ਕਾਮਯਾਬੀ ਉਤੇ ਬਹੁਤ ਜ਼ਿਆਦਾ ਮਾਣ ਹੈ।

ਉਨ੍ਹਾਂ ਕਿਹਾ ਕਿ ਅਮਨਪ੍ਰੀਤ ਕੌਰ ਨੇ ਇਸ ਕਾਮਯਾਬੀ ਲਈ ਦਿਨ-ਰਾਤ ਮਿਹਨਤ ਕੀਤੀ ਹੈ ਅਤੇ ਉਸਦੀ ਮਿਹਨਤ ਰੰਗ ਲਿਆਈ ਹੈ। ਇਸ ਸਫਲਤਾ ਤੋਂ ਬਾਅਦ ਲੋਕ ਅਮਨਪ੍ਰੀਤ ਕੌਰ ਦੇ ਘਰ ਵਧਾਈਆਂ ਦੇਣ ਪਹੁੰਚ ਰਹੇ ਸਨ ਅਤੇ ਘਰ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ।