ਮੋਹਾਲੀ : ਚਚੇਰੇ ਭਰਾ ਦੇ ਸਹੁਰੇ ਨੂੰ ਪਿਸ਼ਾਬ ਕਰਨੋਂ ਰੋਕਿਆ ਤਾਂ ਵਿਧਵਾ ਚਾਚੀ ਸਮੇਤ ਭੈਣਾਂ ਨੂੰ ਗਲੀ ‘ਚ ਘਸੀਟ ਕੇ ਕੁੱਟਿਆ

0
438

ਮੋਹਾਲੀ/ਡੇਰਾਬੱਸੀ | ਇਥੋਂ ਘਰ ਦੇ ਬਾਹਰ ਪਿਸ਼ਾਬ ਕਰਨ ’ਤੇ ਇਤਰਾਜ਼ ‘ਤੇ 2 ਭੈਣਾਂ ਅਤੇ ਵਿਧਵਾ ਮਾਂ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ 24 ਸਾਲ ਦੀ ਰਜਨੀ ਪੁੱਤਰੀ ਸਵ. ਅਮਰਨਾਥ ਨੇ ਦਸਿਆ ਕਿ ਉਹ, ਉਸ ਦੀ ਛੋਟੀ ਭੈਣ ਡਿੰਪਲ ਦਾਦਪੁਰਾ ਆਪਣੀ ਵਿਧਵਾ ਮਾਂ ਨਾਲ ਰਹਿੰਦੀ ਹੈ। ਏਐਸਆਈ ਨੇ ਕਿਹਾ ਕਿ ਕੁੜੀਆਂ ਦੇ ਦੋਸ਼ ਲਾਇਆ ਕਿ ਚਚੇਰੇ ਭਰਾ ਪ੍ਰਿੰਸ ਦਾ ਸਹੁਰਾ ਅਕਸਰ ਉਨ੍ਹਾਂ ਦੇ ਘਰ ਦੇ ਬਾਹਰ ਪਿਸ਼ਾਬ ਕਰਦਾ ਸੀ।

ਜਦੋਂ ਇਸ ’ਤੇ ਇਤਰਾਜ਼ ਕੀਤਾ ਤਾਂ ਚਚੇਰਾ ਭਰਾ ਦਿਨੇਸ਼, ਪ੍ਰਿੰਸ, ਉਸ ਦੀ ਪਤਨੀ ਆਂਚਲ, ਪ੍ਰਿੰਸ ਦੀ ਸੱਸ ਅਤੇ ਦੋਵੇਂ ਭਰਾਵਾਂ ਦੀ ਮਾਂ ਸਨੇਹਲਤਾ ਨੇ ਰਜਨੀ ਅਤੇ ਡਿੰਪਲ ਨੂੰ ਵਾਲਾਂ ਤੋਂ ਘਸੀਟ ਕੇ ਗਲੀ ’ਚ ਲੈ ਗਏ ਅਤੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੁਲਿਸ ਨੇ ਵੱਡੀ ਧੀ ਦੇ ਬਿਆਨਾਂ ’ਤੇ 3 ਔਰਤਾਂ ਅਤੇ 2 ਚਚੇਰੇ ਭਰਾਵਾਂ ਸਮੇਤ 5 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਇੱਥੋਂ ਤਕ ਕਿ ਧੀਆਂ ਨੂੰ ਬਚਾਉਣ ਆਈ ਮਾਂ ਨੂੰ ਵੀ ਨਹੀਂ ਬਖ਼ਸ਼ਿਆ। ਰਜਨੀ ਦੇ ਸਿਰ ’ਤੇ ਡੂੰਘੀ ਸੱਟ ਲੱਗੀ ਜਦਕਿ ਬਾਕੀ 2 ਜਣੇ ਵੀ ਜ਼ਖ਼ਮੀ ਹਨ। ਪੁਲਿਸ ਨੇ ਦੋਵੇਂ ਭਰਾਵਾਂ, ਉਨ੍ਹਾਂ ਦੀ ਮਾਂ, ਪ੍ਰਿੰਸ ਦੀ ਪਤਨੀ ਅਤੇ ਸੱਸ ਵਿਰੁੱਧ ਕੇਸ ਦਰਜ ਕਰ ਲਿਆ ਹੈ।