ਮੋਹਾਲੀ : ਟਰੱਕ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ, 1 ਜ਼ਖਮੀ

0
107

ਡੇਰਾਬੱਸੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਡੇਰਾਬੱਸੀ-ਬਰਵਾਲਾ ਚੌਕ ’ਤੇ ਖੜ੍ਹੇ ਮੋਟਰਸਾਈਕਲ ਸਵਾਰਾਂ ਨੂੰ ਸੀਮੈਂਟ ਮਿਕਸਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਦੀ ਟਰੱਕ ਦੇ ਟਾਇਰ ਥੱਲੇ ਦਰੜੇ ਜਾਣ ਕਾਰਨ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਾਲਕ ਹਾਦਸੇ ’ਚ ਵਾਲ-ਵਾਲ ਬਚ ਗਿਆ। ਮ੍ਰਿਤਕ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ 26 ਸਾਲਾ ਵਰਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਜੋਂ ਹੋਈ ਹੈ, ਜੋ ਇਕ ਨਿੱਜੀ ਸੁਰੱਖਿਆ ਏਜੰਸੀ ਵਿਚ ਫ਼ੀਲਡ ਅਫ਼ਸਰ ਵਜੋਂ ਤਾਇਨਾਤ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

मौत से पहले दिखने लगें ये 7 संकेत तो समझ जाइए कि काल आ गया है करीब - Know  About Death Signs In Hindi - Amar Ujala Hindi News Live

ਮੋਟਰਸਾਈਕਲ ਸਮੇਤ ਜਰਨੈਲ ਸਿੰਘ ਇਕ ਪਾਸੇ ਡਿੱਗ ਗਿਆ ਜਦਕਿ ਪਿੱਛੇ ਬੈਠਾ ਵਰਿੰਦਰ ਸਿੰਘ ਟਰੱਕ ਦੇ ਅੱਗੇ ਜਾ ਡਿੱਗਿਆ ਅਤੇ ਉਸ ਦਾ ਸਿਰ ਟਰੱਕ ਦੇ ਅਗਲੇ ਪਹੀਏ ਹੇਠ ਕੁਚਲਿਆ ਗਿਆ। ਵਰਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਜਰਨੈਲ ਸਿੰਘ ਵੀ ਜ਼ਖ਼ਮੀ ਹੋ ਗਿਆ।
ਡਿਊਟੀ ਅਫ਼ਸਰ ਏਐਸਆਈ ਨਥੀਰਾਮ ਨੇ ਕਿਹਾ ਕਿ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਫ਼ਰਾਰ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਜਰਨੈਲ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

बदायूं में दर्दनाक हादसा: रोडवेज बस में पीछे से घुसी कार, होली में घर लौट  रहे 4 मजदूरों की मौत - road accident in badaun 4 workers died as car  collided with

ਇਹ ਹਾਦਸਾ ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਫ਼ਲਾਈਓਵਰ ਹੇਠਾਂ ਬਰਵਾਲਾ ਚੌਕ ’ਤੇ ਸਵੇਰੇ 8.15 ਵਜੇ ਦੇ ਕਰੀਬ ਵਾਪਰਿਆ। ਸੇਵਾ-ਮੁਕਤ ਸੂਬੇਦਾਰ ਜਰਨੈਲ ਸਿੰਘ ਜੀਐਸਐਸ ਨਾਂ ਦੀ ਸੁਰੱਖਿਆ ਏਜੰਸੀ ਚਲਾਉਂਦੇ ਹਨ। ਉਹ ਆਪਣੇ ਮੋਟਰਸਾਈਕਲ ’ਤੇ ਵਰਿੰਦਰ ਸਿੰਘ ਨੂੰ ਬਰਵਾਲਾ ਰੋਡ ’ਤੇ ਸਥਿਤ ਕੁਡੋਸ ਕੈਮੀਕਲ ਫ਼ੈਕਟਰੀ ’ਚ ਛੱਡਣ ਲਈ ਜਾ ਰਿਹਾ ਸੀ। ਦੋਵੇਂ ਬਰਵਾਲਾ ਚੌਕ ’ਤੇ ਬਾਈਕ ’ਤੇ ਸਵਾਰ ਹੋ ਕੇ ਰੁਕੇ ਤਾਂ ਬਰਵਾਲਾ ਵੱਲ ਮੁੜਦੇ ਸਮੇਂ ਇਕ ਸੀਮੈਂਟ ਮਿਕਸਰ ਟਰੱਕ ਨੇ ਪਿੱਛੇ ਤੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।