ਮੋਹਾਲੀ/ਡੇਰਾਬੱਸੀ | ਡੇਰਾਬੱਸੀ ‘ਚ ਇਕ ਨੌਜਵਾਨ ਨੇ 7 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਪਰ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ 3 ਘੰਟਿਆਂ ‘ਚ ਅਗਵਾਕਾਰ ਨੂੰ ਕਾਬੂ ਕਰ ਲਿਆ। ਮਾਮਲਾ ਪਿੰਡ ਹੈਬਤਪੁਰ ਦਾ ਹੈ। ਪੁਲਿਸ ਨੇ ਬੱਚੇ ਨੂੰ ਟਰੇਸ ਕਰਕੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਬੱਚੇ ਦੀ ਮਾਂ ਦੇ ਮਾਮੇ ਦਾ ਲੜਕਾ ਹੈ।
ਡੇਰਾਬੱਸੀ ਦੇ ਐਸ.ਐਸ.ਪੀ ਡਾ.ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਪੁਲਿਸ ਨੂੰ ਉਮਾ ਦੇਵੀ ਪਤਨੀ ਪੁਨਦੇਵ ਮਹਤੋ ਵਾਸੀ ਪਿੰਡ ਹੈਬਤਪੁਰ ਨੇ ਸੂਚਨਾ ਦਿੱਤੀ ਕਿ ਉਸ ਦਾ ਛੋਟਾ ਲੜਕਾ ਪ੍ਰਕਾਸ਼ ਕੁਮਾਰ ਉਮਰ ਕਰੀਬ 7 ਸਾਲ ਹੋਰ ਬੱਚਿਆਂ ਨਾਲ ਕਮਰੇ ਵਿਚ ਸੀ। ਅਚਾਨਕ ਉਸ ਦੇ ਮਾਮੇ ਦਾ ਲੜਕਾ ਭੂਧਨ ਕੁਮਾਰ ਕਮਰੇ ਵਿਚ ਆ ਗਿਆ ਅਤੇ ਉਸ ਨਾਲ ਕੁੱਟਮਾਰ ਕਰਨ ਲੱਗਾ। ਉਸ ਨੇ ਸਿਗਰਟ ਬਾਲੀ ਅਤੇ ਆਪਣੇ ਲੜਕੇ ਪ੍ਰਕਾਸ਼ ਕੁਮਾਰ ਦੇ ਸੱਜੇ ਹੱਥ ‘ਤੇ ਰੱਖ ਦਿੱਤੀ।
ASI ਗੌਰਵ ਸ਼ਰਮਾ ਖ਼ੁਦ ਪੁਲਿਸ ਪਾਰਟੀ ਨਾਲ ਹੈਬਤਪੁਰ ਰੋਡ ’ਤੇ ਨਾਕੇ ’ਤੇ ਮੌਜੂਦ ਸਨ, ਜਿਥੇ ਉਕਤ ਵਿਅਕਤੀ 7 ਸਾਲਾ ਬੱਚੇ ਨੂੰ ਆਪਣੇ ਨਾਲ ਪੈਦਲ ਲੈ ਕੇ ਜਾ ਰਿਹਾ ਸੀ। ਪੁਲਿਸ ਨੇ ਜਦੋਂ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਦੀ ਪਛਾਣ ਹੋ ਗਈ, ਜਿਸ ਨੂੰ ਪੁਲਿਸ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਵਿਰੁੱਧ ਧਾਰਾ 365 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਔਰਤ ਅਨੁਸਾਰ ਉਸ ਨੇ ਭੂਧਨ ਕੁਮਾਰ ਨੂੰ ਅਜਿਹਾ ਕਰਨ ‘ਤੇ ਝਿੜਕਿਆ ਤਾਂ ਉਹ ਗੁੱਸੇ ‘ਚ ਆ ਗਿਆ। ਉਸ ਨੇ ਪ੍ਰਕਾਸ਼ ਨੂੰ ਚੁੱਕ ਲਿਆ ਅਤੇ ਇਹ ਕਹਿ ਕੇ ਭੱਜ ਗਿਆ ਕਿ ਹੁਣ ਮੈਂ ਤੁਹਾਡੇ ਲੜਕੇ ਪ੍ਰਕਾਸ਼ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹਾਂ। ਉਨ੍ਹਾਂ ਤੁਰੰਤ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਡੇਰਾਬੱਸੀ ਮੁਬਾਰਕਪੁਰ ਥਾਣਾ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਪੈਸ਼ਲ ਟੀਮ ਦਾ ਗਠਨ ਕਰਕੇ ਡੇਰਾਬੱਸੀ ਵਿਚ ਕਈ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਸੀ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ