ਮੋਹਾਲੀ : ਸਿਰਫ 1 ਹਜ਼ਾਰ ਰੁਪਏ ਪਿੱਛੇ ਦੋਸਤ ਦਾ ਚਾਕੂ ਮਾਰ ਕੇ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ

0
1053

ਮੋਹਾਲੀ, 24 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਉਧਾਰ ਦਿੱਤੇ ਹਜ਼ਾਰ ਰੁਪਏ ਵਾਪਸ ਮੰਗਣ ‘ਤੇ ਦੋਸਤ ਦਾ ਚਾਕੂ ਮਾਰ ਕੇ ਕਤਲ ਕਰਨ ਵਾਲਾ ਮੁਲਜ਼ਮ ਦੋਸਤ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੱਸ ਦਈਏ ਕਿ ਇਥੇ ਇਕ ਨੌਜਵਾਨ ਨੂੰ ਆਪਣੇ ਦੋਸਤ ਤੋਂ 1 ਹਜ਼ਾਰ ਰੁਪਏ ਮੰਗਣੇ ਭਾਰੀ ਪੈ ਗਏ ਸਨ। ਗੁੱਸੇ ‘ਚ ਆ ਕੇ ਦੋਸਤ ਨੇ ਨੌਜਵਾਨ ਦੇ ਗਲੇ ‘ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਥਾਣਾ ਫੇਜ਼-1 ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਸੀ। ਮਾਮਲਾ ਪਿੰਡ ਮੋਹਾਲੀ ਦਾ ਹੈ।

ਪਿੰਡ ਮੁਹਾਲੀ ਦੇ ਰਹਿਣ ਵਾਲੇ ਧਰਮਿੰਦਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਛੋਟਾ ਭਰਾ ਅਨਿਲ 18 ਸਾਲ ਆਪਣੇ ਪਿਤਾ ਸੀਤਾ ਰਾਮ ਨਾਲ ਮਿਲ ਕੇ ਸਬਜ਼ੀ ਵੇਚਦਾ ਹੈ, ਉਸ ਦਾ ਦੋਸਤ ਰੋਹਿਤ ਮੋਹਾਲੀ ਵਿਚ ਕੰਮ ਕਰਦਾ ਸੀ। ਭਰਾ ਨੇ ਦੱਸਿਆ ਸੀ ਕਿ ਉਸ ਨੇ ਕੁਝ ਦਿਨ ਪਹਿਲਾਂ ਇਕ ਹਜ਼ਾਰ ਰੁਪਏ ਉਧਾਰ ਲਏ ਸਨ। 22 ਅਕਤੂਬਰ ਨੂੰ ਭਰਾ ਅਤੇ ਮਾਂ ਕੁਸੂਮ ਕੁਮਾਰੀ ਗਲੀ ਵਿਚ ਬੈਠੇ ਸਨ। ਉਦੋਂ ਹੀ ਰੋਹਿਤ ਗਲੀ ਵਿਚੋਂ ਲੰਘਿਆ। ਉਸ ਨੂੰ ਦੇਖ ਕੇ ਭਰਾ ਅਨਿਲ ਨੇ ਕਿਹਾ ਕਿ ਕੱਲ ਦੁਸਹਿਰਾ ਹੈ, ਪੈਸੇ ਦੇ ਦਿਓ। ਇਸ ਦੌਰਾਨ ਉਸ ਨੇ ਚਾਕੂ ਨਾਲ ਉਸ ਦੇ ਭਰਾ ਦੀ ਗਰਦਨ ‘ਤੇ ਹਮਲਾ ਕਰ ਦਿੱਤਾ। ਅਨਿਲ ਜ਼ਮੀਨ ‘ਤੇ ਡਿੱਗ ਪਿਆ।

ਭਰਾ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੈਂਬਰ ਉਥੇ ਪਹੁੰਚ ਗਏ ਅਤੇ ਉਸ ਨੂੰ ਤੁਰੰਤ ਫੇਜ਼-6 ਦੇ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਉਕਤ ਦੋਸ਼ੀਆਂ ਖਿਲਾਫ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ। ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਰੋਹਿਤ ਨੇ ਹਮਲਾ ਕਰਕੇ ਅਨਿਲ ਦਾ ਕਤਲ ਕੀਤਾ ਹੈ। ਅਨਿਲ ਦੇ ਭਰਾ ਮੁਤਾਬਕ ਜਦੋਂ ਉਸ ਨੇ ਇਕ ਹਜ਼ਾਰ ਰੁਪਏ ਕਰਜ਼ਾ ਮੰਗਿਆ ਤਾਂ ਉਸ ‘ਤੇ ਹਮਲਾ ਕੀਤਾ ਗਿਆ।