ਮੋਹਾਲੀ : ਬਡਮਾਜਰਾ ’ਚ ਫਾਈਨੈਂਸਰ ਦਾ ਕਤਲ, ਮਾਂ ਦਾ ਦੋਸ਼-ਮੇੇਰੇ ਪੁੱਤ ਨੂੰ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੇ ਮਾਰਿਆ

0
815

ਮੋਹਾਲੀ। ਮੋਹਾਲੀ ਦੇ ਬਡਮਾਜਰਾ ਵਿਚ ਮੰਗਲਵਾਰ ਦੇਰ ਰਾਤ ਫਾਈਨੈਂਸਰ ਬੰਟੀ ਸ਼ਰਮਾ (26) ਦਾ ਦਰਦਨਾਕ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਚੇਹਰੇ ਤੇ ਸਿਰ ਉਤੇ ਡੰਡਿਆਂ ਤੇ ਤਲਵਾਰਾਂ ਨਾਲ ਕਈ ਵਾਰ ਕੀਤੇ ਗਏ। ਮ੍ਰਿਤਕ 14 ਦਿਨ ਪਹਿਲਾਂ ਹੀ ਨਸ਼ਾ ਸਮੱਗਲਿੰਗ ਦੇ ਕੇਸ ਵਿਚ ਜਮਾਨਤ ਉਤੇ ਜੇਲ੍ਹ ਤੋਂ ਬਾਹਰ ਆਇਆ ਸੀ। ਮ੍ਰਿਤਕ ਦੀ ਮਾਂ ਨੇ ਬੇਟੇ ਦੇ ਕਤਲ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇਕ ਗੁਰਗੇ ਨੂੰ ਜਿੰਮੇਵਾਰ ਠਹਿਰਾਇਆ। ਬਲੌਂਗੀ ਥਾਣੇ ਦੇ ਮੁਖੀ ਪੀ ਗਰੇਵਾਲ ਨੇ ਕਿਹਾ ਕਿ ਅਣਪਛਾਤੇ ਵਿਅਕਤੀ ਦੇ ਖਿਲਾਫ ਕਤਲ ਦੀ ਕੇਸ ਦਰਜ ਕੀਤਾ ਹੈ। ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਬੰਟੀ ਸ਼ਰਮਾ ਆਪਣੇ ਮਾਤਾ-ਪਿਤਾ ਤੇ 2 ਭਰਾਵਾਂ ਨਾਲ ਬਡਮਾਜਰਾ ਵਿਚ ਰਹਿੰਦਾ ਸੀ। ਮੰਗਲਵਾਰ ਰਾਤ ਸਾਢੇ 11 ਵਜੇ ਬੰਟੀ ਸ਼ਰਮਾ ਨੂੰ ਫੋਨ ਆਇਆ ਕਿ ਕਿਸੇ ਦਾ ਇਲਾਕੇ ਵਿਚ ਝਗੜਾ ਹੋ ਗਿਆ ਹੈ। ਉਹ ਇਸ ਮਾਮਲੇ ਵਿਚ ਬਚਾਅ ਕਰਨ ਆਇਆ ਸੀ। ਇਸ ਦੌਰਾਨ ਉਸਦਾ ਇਕ ਸਾਥੀ ਵੀ ਉਸਦੇ ਨਾਲ ਸੀ। ਉਹ ਜਿਵੇਂ ਹੀ ਉਥੇ ਪਹੁੰਚਾ ਤਾਂ ਆਰੋਪੀ ਪਹਿਲਾਂ ਹੀ ਘਾਤ ਲਾ ਕੇ ਬੈਠੇ ਸਨ।

ਆਰੋਪੀਆਂ ਨੇ ਕਾਰ ਤੋਂ ਉਤਰਦਿਆਂ ਨੇ ਹੀ ਉਸ ਉਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਫਾਈਨੈਂਸਰ ਉਤੇ ਡੰਡਿਆਂ ਤੇ ਤਲਵਾਰਾਂ ਨਾਲ ਕਈ ਵਾਰ ਕੀਤੇ। ਇਸ ਤੋਂ ਬਾਅਦ ਰੌਲਾ ਪਾਉਣ ਉਤੇ ਆਰੋਪੀ ਫਰਾਰ ਹੋ ਗਏ। ਲੋਕਾਂ ਨੇ ਉਸਨੂੰ ਪੀਜੀਆਈ ਪਹੁੰਚਾਇਆ ਪਰ ਉਥੇ ਉਸਨੇ ਦਮ ਤੋੜ ਦਿੱਤਾ। ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੀਜੀਆਈ ਨੇ ਬਲੌਂਗੀ ਥਾਣੇ ਨੂੰ ਇਸਦੀ ਜਾਣਕਾਰੀ ਦਿੱਤੀ। ਬੁੱਧਵਾਰ ਸਵੇਰੇ 11 ਵਜੇ ਪੁਲਿਸ ਹਸਪਤਾਲ ਪਹੁੰਚ ਗਈ ਸੀ।

ਮ੍ਰਿਤਕ ਉਤੇ ਪਹਿਲਾਂ ਵੀ ਦਰਜ ਹਨ ਕਈ ਪਰਚੇ
ਮ੍ਰਿਤਕ ਬੰਟੀ ਸ਼ਰਮਾ ਦਾ ਵੀ  ਅਪਰਾਧਿਕ ਰਿਕਾਰਡ ਹੈ। ਉਹ ਕਈ ਵਾਰਦਾਤਾਂ ਵਿਚ ਵੀ ਸ਼ਾਮਲ ਰਿਹਾ ਹੈ। ਥਾਣਾ ਫੇਜ-1 ਵਿਚ ਉਸ ਉਤੇ ਕਤਲ ਦੀ ਕੋਸ਼ਿਸ਼ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਹੈ। ਜਦੋਂਕਿ ਬਲੌਂਗੀ ਥਾਣੇ ਵਿਚ ਹੀ ਉਸ ਉਤੇ ਡਰੱਗ ਸਮੱਗਲਿੰਗ ਦੇ ਦੋ ਮਾਮਲੇ ਦਰਜ ਹਨ। ਇਸਦੇ ਇਲਾਵਾ ਕਈ ਹੋਰ ਮਾਮਲੇ ਵੀ ਦਰਜ ਹਨ। ਪੁਲਿਸ ਨੇ ਮ੍ਰਿਤਕ ਦੀ ਗੱਡੀ ਨੂੰ ਕਬਜੇ ਵਿਚ ਲੈ ਲਿਆ ਹੈ।