ਮੋਹਾਲੀ : ਕਬੱਡੀ ਖਿਡਾਰੀ ਕੰਮੀ ਤਾਸ਼ਪੁਰਾ ਦੀ ਹੋੋਈ ਮੌਤ, ਚੋਟੀ ਦਾ ਸੀ ਖਿਡਾਰੀ

0
1052

ਮੋਹਾਲੀ, 19 ਸਤੰਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕਬੱਡੀ ਖਿਡਾਰੀ ਕੰਮੀ ਤਾਸ਼ਪੁਰਾ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਹੈ। ਕੰਮੀ ਤਾਸ਼ਪੁਰਾ ਦੀ 29 ਸਾਲ ਦੀ ਉਮਰ ਵਿਚ ਮੌਤ ਹੋ ਗਈ।

ਹਰਪ੍ਰੀਤ ਸਿੰਘ ਨੇ ਕਬੱਡੀ ਦੇ ਖੇਤਰ ਵਿਚ ਕੰਮੀ ਤਾਸ਼ਪੁਰਾ ਵਜੋਂ ਆਪਣਾ ਨਾਂ ਮਸ਼ਹੂਰ ਕੀਤਾ। ਕੰਮੀ ਤਾਸ਼ਪੁਰਾ ਦਾ ਜਨਮ 3 ਦਸੰਬਰ 1994 ਨੂੰ ਗੁਰਜੰਟ ਸਿੰਘ ਤੇ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ ਸੀ।