ਮੋਹਾਲੀ : ਘਰ ‘ਚ ਸਫਾਈ ਕਰਦੀ ਔਰਤ ‘ਤੇ ਪਿਟਬੁੱਲ ਕੁੱਤਿਆਂ ਵੱਲੋਂ ਹਮਲਾ, ਮੂੰਹ ਦਾ ਇਕ ਹਿੱਸਾ ਖਾਧਾ; ਕੀਤਾ ਲਹੂ-ਲੂਹਾਨ

0
421

ਮੋਹਾਲੀ, 9 ਦਸੰਬਰ | ਖਰੜ ‘ਚ ਇਕ ਘਰ ਦੀ ਸਫਾਈ ਕਰਨ ਆਈ ਔਰਤ ‘ਤੇ 2 ਪਿਟਬੁੱਲ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਰਾਖੀ ਦੇ ਮੂੰਹ ਦਾ ਪੂਰਾ ਹਿੱਸਾ ਖਾ ਲਿਆ ਜਦਕਿ ਉਸ ਦੇ ਗਲੇ, ਪੇਟ, ਹੱਥਾਂ, ਪੱਟਾਂ ਅਤੇ ਦੋਵੇਂ ਲੱਤਾਂ ‘ਤੇ ਵੱਡੇ ਜ਼ਖ਼ਮ ਕਰ ਦਿੱਤੇ। ਦੱਸ ਦਈਏ ਕਿ ਜਿਸ ਘਰ ਵਿਚ ਇਹ ਪਿਟਬੁੱਲ ਰੱਖਿਆ ਹੈ, ਉਹ ਪ੍ਰਕਾਸ਼ ਸਿੰਘ ਦਾ ਹੈ।

ਵੇਖੋ ਵੀਡੀਓ 

https://www.facebook.com/punjabibulletinworld/videos/338430232254141

ਪ੍ਰਕਾਸ਼ ਸਿੰਘ ਦੇ ਲੜਕੇ ਦਾ ਵਿਆਹ ਹੋ ਰਿਹਾ ਸੀ, ਜਿਸ ਕਾਰਨ ਉਹ ਪਰਿਵਾਰ ਸਮੇਤ ਵਿਆਹ ‘ਚ ਗਿਆ ਹੋਇਆ ਸੀ। ਉਸ ਦੀ ਸੱਸ ਘਰ ਵਿਚ ਇਕੱਲੀ ਸੀ। ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੁਝ ਰਿਸ਼ਤੇਦਾਰਾਂ ਨੇ ਕੁੱਤਿਆਂ ਨੂੰ ਰੋਟੀ ਦਿੱਤੀ ਸੀ। ਘਰ ‘ਚ ਕੰਮ ਕਰਨ ਆਈ ਔਰਤ ਰਾਖੀ ਜਿਵੇਂ ਹੀ ਘਰ ‘ਚ ਦਾਖਲ ਹੋਈ ਤਾਂ ਉਸ ‘ਤੇ 2 ਪਿਟਬੁੱਲ ਕੁੱਤਿਆਂ ਨੇ ਅਚਾਨਕ ਹਮਲਾ ਕਰ ਦਿੱਤਾ। ਹਮਲੇ ਵਿਚ ਉਸ ਦੀ ਗੱਲ ਦਾ ਵੱਡਾ ਹਿੱਸਾ ਕੱਟ ਲਿਆ। ਉਸ ਦੀ ਗਰਦਨ ‘ਤੇ ਵੀ ਵੱਡਾ ਜ਼ਖ਼ਮ ਹੈ। ਇਸ ਕਾਰਨ ਉਸ ਦੇ ਸਰੀਰ ‘ਚੋਂ ਤੇਜ਼ੀ ਨਾਲ ਖੂਨ ਵਹਿਣ ਲੱਗਾ।