ਜਲੰਧਰ ‘ਚ ਦੋ ਧਿਰਾਂ ਵਿਚਾਲੇ ਵਿਵਾਦ, 8 ਰਾਊਂਡ ਫਾਇਰ ਹੋੋਏ, 3 ਗੰਭੀਰ ਜ਼ਖਮੀ

0
1266

ਜਲੰਧਰ, 25 ਅਕਤੂਬਰ| ਲਾਂਬੜਾ ਦੇ ਪਿੰਡ ਅਲੀ ਚੱਕ ‘ਚ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਗੋਲੀਬਾਰੀ ਹੋਈ। ਇਸ ਘਟਨਾ ‘ਚ ਕਰੀਬ 3 ਨੌਜਵਾਨ ਜ਼ਖਮੀ ਹੋ ਗਏ ਹਨ। ਘਟਨਾ ‘ਚ ਕਰੀਬ 8 ਰਾਉਂਡ ਫਾਇਰ ਕੀਤੇ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਕਰਾਸ ਐਫਆਈਆਰ ਦਰਜ ਕਰ ਲਈ ਹੈ।

ਦੁਸਹਿਰੇ ਤੋਂ ਵਾਪਸ ਪਰਤਦੇ ਸਮੇਂ ਵਾਪਰੀ ਘਟਨਾ, ਪੇਟ ‘ਚ ਲੱਗੀਆਂ 2 ਗੋਲੀਆਂ

ਘਟਨਾ ਵਿੱਚ ਜ਼ਖ਼ਮੀ ਹੋਏ ਮਨਿੰਦਰ ਦੇ ਦੋਸਤ ਰਾਜਬੀਰ ਵਾਸੀ ਪਿੰਡ ਅਲੀ ਚੱਕ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿੰਡ ਦੇ ਕੋਲ ਸਥਿਤ ਇੱਕ ਗਰਾਊਂਡ ਵਿੱਚੋਂ ਦੁਸਹਿਰਾ ਦੇਖ ਕੇ ਵਾਪਸ ਆਪਣੇ ਪਿੰਡ ਆ ਰਿਹਾ ਸੀ ਕਿ ਇਸ ਦੌਰਾਨ ਪੁਰਾਣੀ ਰੰਜਿਸ਼ ਕਾਰਨ ਗੁਰਪ੍ਰੀਤ ਅਤੇ ਉਸ ਦੇ ਭਰਾ ਲਵਪ੍ਰੀਤ ਨੇ ਉਸ ‘ਤੇ ਕਰੀਬ 5 ਰਾਊਂਡ ਫਾਇਰ ਕੀਤੇ। ਸਾਹਮਣੇ ਤੋਂ ਗੱਡੀ ‘ਤੇ 4 ਰਾਉਂਡ ਫਾਇਰ ਕੀਤੇ ਗਏ। ਜਿਸ ਵਿੱਚ ਦੋ ਗੋਲੀਆਂ ਮਨਿੰਦਰ ਦੇ ਢਿੱਡ ਵਿੱਚ ਲੱਗੀਆਂ, ਜਦੋਂਕਿ ਇੱਕ ਗੋਲੀ ਮੁਲਜ਼ਮਾਂ ਵੱਲੋਂ ਗੱਡੀ ਦੇ ਬਾਹਰੋਂ ਚਲਾਈ ਗਈ। ਮਨਿੰਦਰ ਆਪਣੀ ਵੈਨਿਊ ਕਾਰ ਵਿੱਚ ਸਫ਼ਰ ਕਰ ਰਿਹਾ ਸੀ।

ਮਨਿੰਦਰ ਦਾ ਇੱਕ ਸਾਥੀ ਪੁਲਿਸ ਹਿਰਾਸਤ ਵਿੱਚ ਹੈ। ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਹੋਏ ਮਨਪ੍ਰੀਤ ਦੇ ਇੱਕ ਸਾਥੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜਿਸ ਦੀ ਪਛਾਣ ਰਾਜਬੀਰ ਵਾਸੀ ਪਿੰਡ ਅਲੀ ਚੱਕ ਵਜੋਂ ਹੋਈ ਹੈ। ਰਾਜਬੀਰ ਨੂੰ ਕੋਈ ਸੱਟ ਨਹੀਂ ਲੱਗੀ। ਰਾਜਬੀਰ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸੀਟ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ। ਮਨਿੰਦਰ ਨੂੰ ਗੋਲੀ ਲੱਗਣ ਤੋਂ ਬਾਅਦ ਉਹ ਖੁਦ ਲਾਂਬੜਾ ਤੋਂ ਕਰੀਬ 14 ਕਿਲੋਮੀਟਰ ਦੂਰ ਕਪੂਰਥਲਾ ਚੌਕ ਸਥਿਤ ਇਕ ਨਿੱਜੀ ਹਸਪਤਾਲ ‘ਚ ਇਲਾਜ ਲਈ ਚਲਾ ਗਿਆ। ਪੁਲਿਸ ਨੇ ਰਾਜਬੀਰ ਨੂੰ ਜੋਸ਼ੀ ਹਸਪਤਾਲ ਦੇ ਬਾਹਰੋਂ ਸ਼ੱਕ ਦੇ ਆਧਾਰ ’ਤੇ ਹਿਰਾਸਤ ਵਿੱਚ ਲਿਆ।