ਮੋਗਾ : ਟੀਕਾਕਰਨ ‘ਚ ਵੱਡੀ ਗੜਬੜੀ, ਕੋਰੋਨਾ ਵੈਕਸੀਨ ਦੀ ਥਾਂ ਲਗਾ ਦਿੱਤੇ ਮਲਟੀ-ਵਿਟਾਮਿਨ ਦੇ ਟੀਕੇ, 3 ਔਰਤਾਂ ਗ੍ਰਿਫ਼ਤਾਰ

0
1670

ਮੋਗਾ (ਤਨਮਯ) | ਮੋਗਾ ਸਥਿਤ ਧਰਮਕੋਟ ਕਸਬੇ ‘ਚ ਕੋਰੋਨਾ ਟੀਕਾਕਰਨ ਵਿੱਚ ਵੱਡੀ ਗੜਬੜੀ ਸਾਹਮਣੇ ਆਈ ਹੈ, ਜਿਥੇ 3 ਔਰਤਾਂ ਨੇ ਐਤਵਾਰ ਸ਼ਾਮ ਨੂੰ ਮਜ਼ਦੂਰਾਂ ਦੀ ਬਸਤੀ ‘ਚ ਰਹਿਣ ਵਾਲੇ 26 ਲੋਕਾਂ ਨੂੰ ਕੋਰੋਨਾ ਵੈਕਸੀਨ ਦੱਸ ਕੇ ਉਨ੍ਹਾਂ ਨੂੰ ਮਲਟੀ-ਵਿਟਾਮਿਨ ਦੇ ਟੀਕੇ ਲਗਾ ਦਿੱਤੇ।

ਖੁਦ ਨੂੰ ਆਸ਼ਾ ਵਰਕਰ ਦੱਸਣ ਵਾਲੀਆਂ ਇਨ੍ਹਾਂ ਔਰਤਾਂ ‘ਤੇ ਸ਼ੱਕ ਹੋਣ ‘ਤੇ ਜਦੋਂ ਅਸਲੀ ਆਸ਼ਾ ਵਰਕਰ ਮੌਕੇ ‘ਤੇ ਪਹੁੰਚੀ ਤਾਂ ਮਾਮਲੇ ਦਾ ਖੁਲਾਸਾ ਹੋਇਆ। ਆਸ਼ਾ ਵਰਕਰ ਗੁਰਪ੍ਰੀਤ ਕੌਰ ਨੇ ਪੁੱਛਗਿਛ ਸ਼ੁਰੂ ਕੀਤੀ ਤਾਂ ਖੁਦ ਨੂੰ ਹੈਲਥ ਵਰਕਰ ਦੱਸਣ ਵਾਲੀ ਮਨਪ੍ਰੀਤ ਉਸ ਨਾਲ ਭਿੜ ਗਈ।

ਮਾਮਲਾ ਵਧਣ ‘ਤੇ ਮੁਹੱਲੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦੇ ਕੇ ਤਿੰਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਤਿੰਨਾਂ ਔਰਤਾਂ ਖਿਲਾਫ ਕੇਸ ਦਰਜ ਕਰਕੇ ਅਦਾਲਤ ਤੋਂ ਉਨ੍ਹਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)