ਮੋਗਾ : ਪਲੱਸਤਰ ਲਈ ਪੈਡ ਬੰਨ੍ਹ ਰਹੇ ਮਿਸਤਰੀ ਨੂੰ ਹਾਈਟੈਂਸ਼ਨ ਤਾਰਾਂ ਨੇ ਲਪੇਟਿਆ, ਬਚਾਉਣ ਆਇਆ ਮਾਲਕ ਦਾ ਮੁੰਡਾ ਵੀ ਚਿੰਬੜਿਆ

0
2363

ਮੋਗਾ, 19 ਅਕਤੂਬਰ| ਮੋਗਾ ਦੀ ਇੰਦਰਾ ਕਾਲੋਨੀ ‘ਚ ਇਕ ਘਰ ‘ਚ ਕੰਮ ਚੱਲ ਰਿਹਾ ਹੋਣ ਕਾਰਨ ਇਕ ਮਿਸਤਰੀ ਬਾਹਰ ਪਲੱਸਤਰ ਕਰਨ ਲਈ ਪੈਡ ਬੰਨ੍ਹ ਰਿਹਾ ਸੀ ਤਾਂ ਘਰ ਦੇ ਬਾਹਰੋਂ ਜਾ ਰਹੀ ਹਾਈ ਟੈਂਸ਼ਨ ਤਾਰ ਦੀ ਲਪੇਟ ‘ਚ ਆ ਗਿਆ।

ਇਸੇ ਦੌਰਾਨ ਘਰ ਦੇ ਮਾਲਕ ਦਾ ਲੜਕਾ ਉਸ ਨੂੰ ਬਚਾਉਣ ਲਈ ਆਇਆ ਤਾਂ ਉਸਨੂੰ ਵੀ ਕਰੰਟ ਲੱਗਾ, ਉਹ ਵੀ ਬੁਰੀ ਤਰ੍ਹਾਂ ਜਖਮੀ ਹੋ ਗਿਆ।ਇਸ ਤੋਂ ਬਾਅਦ ਇਕ ਹੋਰ ਮਜ਼ਦੂਰ ਉਸ ਨੂੰ ਬਚਾਉਣ ਲਈ ਆਇਆ ਤਾਂ ਉਸ ਨੂੰ ਵੀ ਬਿਜਲੀ ਦਾ ਝਟਕਾ ਲੱਗਾ। ਇਸ ਹਾਦਸੇ ‘ਚ ਮਿਸਤਰੀ ਦੀ ਮੌਤ ਹੋ ਗਈ, ਜਦਕਿ ਮਕਾਨ ਮਾਲਕ ਦਾ ਲੜਕਾ ਦੀਪੂ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਹਸਪਤਾਲ ਵਿੱਚ ਇਲਾਜ ਲਈ ਭਰਤੀ ਜ਼ਖਮੀ ਦੀਪੂ ਨੇ ਦੱਸਿਆ ਕਿ ਮਿਸਤਰੀ ਪੈਡ ਬੰਨ੍ਹ ਰਿਹਾ ਸੀ ਤਾਂ ਬਿਜਲੀ ਦੀ ਤਾਰ ਨਾਲ ਕਰੰਟ ਲੱਗ ਗਿਆ, ਜਦੋਂ ਉਹ ਉਸ ਨੂੰ ਬਚਾਉਣ ਗਿਆ ਤਾਂ ਉਹ ਵੀ ਜ਼ਖਮੀ ਹੋ ਗਿਆ। ਮਜ਼ਦੂਰ ਨੇ ਦੱਸਿਆ ਕਿ ਉਸ ਦੇ ਚਾਚੇ ਦੇ ਲੜਕੇ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਅਤੇ ਉਸਨੂੰ ਵੀ ਕਰੰਟ ਲੱਗ ਗਿਆ।

ਵੇਖੋ ਵੀਡੀੋਓ-