ਮੋਗਾ : ‘ਪੁਸ਼ਪਾ’ ਮੂਵੀ ਵਾਂਗ ਲੁਕੋ ਕੇ ਲਿਆ ਰਹੇ ਸਨ ਚੂਰਾ-ਪੋਸਤ, ਬੱਧਨੀ ਕਲਾਂ ਪੁਲਸ ਵਲੋਂ 2 ਗ੍ਰਿਫਤਾਰ

0
3481

ਮੋਗਾ| ਮੋਗਾ ਦੇ ਥਾਣਾ ਬੱਧਨੀ ਕਲਾਂ ਦੀ ਪੁਲਿਸ ਨੂੰ ਨਾਕੇਬੰਦੀ ਦੌਰਾਨ ਭਾਰੀ ਸਫਲਤਾ ਮਿਲੀ ਹੈ। ਥਾਣਾ ਬੱਧਨੀ ਕਲਾਂ ਦੇ ਐੱਸਐੱਚਓ ਪ੍ਰਤਾਪ ਸਿੰਘ  ਨੇ ਨਾਕੇਬੰਦੀ  ਦੌਰਾਨ ਇਕ ਕੈਂਟਰ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਕੈਂਟਰ ਤੋਂ ਪੁਲਿਸ ਨੂੰ 10-10 ਕੁਇੰਟਲ ਚੂਰਾ-ਪੋਸਤ  ਦੇ 50 ਬੈਗ ਮਿਲੇ।

ਪੁਲਿਸ ਨੇ ਇਸ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਜਦੋਂ ਕੰਟੇਨਰ ਦੀ ਤਲਾਸ਼ੀ ਲਈ ਤਾਂ ਇਸ ਕੰਟੇਨਰ ਦੇ ਅੰਦਰ ‘ਪੁਸ਼ਪਾ’ ਮੂਵੀ ਵਾਂਗ ਇਕ ਖੁਫੀਆ ਕੈਬਿਨ ਵੀ ਬਣਿਆ ਹੋਇਆ ਸੀ, ਜਿਸ ਵਿਚ ਇਹ ਚੂਰਾ-ਪੋਸਤ ਦੀਆਂ ਬੋਰੀਆਂ ਰੱਖੀਆਂ ਹੋਈਆਂ ਸਨ।

ਇਸ ਕੰਟੇਨਰ ਵਿਚ ਦੋ ਕੈਬਿਨ ਸਨ, ਇਕ ਕੈਬਿਨ ਪਿੱਛੇ ਤੋਂ ਖੁੱਲਦਾ ਹੈ ਤੇ ਦੂਜੇ ਕੈਬਿਨ ਦਾ ਰਸਤਾ ਡਰਾਈਵਰ ਸੀਟ ਦੇ ਪਿੱਛੇ ਹੈ, ਜਿਸਦਾ ਕਿਸੇ ਨੂੰ ਸ਼ੱਕ ਨਹੀਂ ਹੁੰਦਾ ਕਿ ਇਸਦੇ ਪਿੱਛੇ ਕੋਈ ਕੈਬਿਨ ਹੈ। ਇਸ ਕੈਬਿਨ ਵਿਚ ਹੀ ਪੁਲਸ ਨੇ 50 ਬੋਰੀਆਂ ਪੋਸਤ ਰੱਖਿਆ ਸੀ