ਮੋਗਾ : ਮੰਗੇਤਰ ਵੱਲੋਂ ਵਿਆਹ ਤੋਂ ਨਾਂਹ ਕਰਨ ‘ਤੇ ਲੜਕੀ ਨੇ ਦਿੱਤੀ ਜਾਨ; ਜਿਊਂਦੇ ਜੀਅ ਮਾਂ ਕਰ ਗਈ ਸੀ ਧੀ ਦਾ ਰਿਸ਼ਤਾ

0
1547

ਮੋਗਾ, 20 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਦੋਲੇਵਾਲਾ ਦੀ ਰਹਿਣ ਵਾਲੀ 22 ਸਾਲ ਦੀ ਲੜਕੀ ਨੇ ਜਾਨ ਦੇ ਦਿੱਤੀ। ਮਰਨ ਵਾਲੀ ਲੜਕੀ ਦਾ ਵਿਆਹ ਹਾਲ ਹੀ ‘ਚ ਤੈਅ ਹੋਇਆ ਸੀ ਪਰ ਅਚਾਨਕ ਉਸ ਦੇ ਮੰਗੇਤਰ ਨੇ ਉਸ ਨਾਲ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਕਾਰਨ ਲੜਕੀ ਤਣਾਅ ‘ਚ ਆ ਗਈ ਅਤੇ ਉਸ ਨੇ ਕੁਝ ਖਾ ਲਿਆ। ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ 3 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਲੜਕੀ ਦਾ ਨਾਂ ਪਵਨਪ੍ਰੀਤ ਕੌਰ ਹੈ। ਉਸ ਦੇ ਭਰਾ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਹੈ। ਮੌਤ ਤੋਂ ਪਹਿਲਾਂ ਉਸ ਦੀ ਮਾਂ ਨੇ ਭੈਣ ਪਵਨਪ੍ਰੀਤ ਕੌਰ ਦਾ ਰਿਸ਼ਤਾ ਮੋਗਾ ਦੇ ਪਿੰਡ ਦੋਲੇਵਾਲਾ ਦੇ ਰਹਿਣ ਵਾਲੇ ਹਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨਾਲ ਕਰਵਾਇਆ ਸੀ। ਮੰਗਣੀ ਸਮੇਂ ਇਹ ਤੈਅ ਹੋਇਆ ਸੀ ਕਿ ਜਦੋਂ ਪਵਨਪ੍ਰੀਤ ਕੌਰ ਆਈਲੈਟਸ ਪੂਰੀ ਕਰੇਗੀ ਤਾਂ ਉਸ ਦਾ ਅਤੇ ਬਲਵਿੰਦਰ ਸਿੰਘ ਦਾ ਵਿਆਹ ਹੋਵੇਗਾ।

ਰਾਜਵਿੰਦਰ ਨੇ ਕਿਹਾ ਕਿ ਇਸ ਰਿਸ਼ਤੇ ਤੋਂ ਕੁਝ ਸਮੇਂ ਬਾਅਦ ਮਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਭੈਣ ਪਵਨਪ੍ਰੀਤ ਕੌਰ ਨੇ ਆਈਲੈਟਸ ਕੀਤੀ। ਜਦੋਂ ਪਰਿਵਾਰ ਨੇ ਵਿਆਹ ਦੀ ਤਰੀਕ ਤੈਅ ਕਰਨ ਲਈ ਹਰਜੀਤ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਧਰ ਉਧਰ ਗੱਲ ਕਰਕੇ ਟਾਲ-ਮਟੋਲ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਕੁਝ ਦਿਨਾਂ ਬਾਅਦ ਉਸ ਨਾਲ ਦੁਬਾਰਾ ਸੰਪਰਕ ਕੀਤਾ ਤਾਂ ਬਲਵਿੰਦਰ ਸਿੰਘ ਨੇ ਉਸ ਨਾਲ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ।

ਰਾਜਵਿੰਦਰ ਸਿੰਘ ਅਨੁਸਾਰ ਉਸ ਦੀ ਭੈਣ ਪਵਨਪ੍ਰੀਤ ਕੁੜਮਾਈ ਟੁੱਟਣ ਕਾਰਨ ਤਣਾਅ ਵਿਚ ਆ ਗਈ ਅਤੇ ਉਸ ਨੇ ਜਾਨ ਦੇ ਦਿੱਤੀ। ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਰਾਜਵਿੰਦਰ ਸਿੰਘ ਦੀ ਸ਼ਿਕਾਇਤ ’ਤੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।