ਮੋਗਾ : 16 ਸਾਲ ਦੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

0
1092

ਮੋਗਾ/ਧਰਮਕੋਟ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਧਰਮਕੋਟ ਦਾਣਾ ਮੰਡੀ ਵਿਖੇ ਮੁਹੱਲਾ ਖਾਈ ਦੇ ਰਹਿਣ ਵਾਲੇ ਨੌਜਵਾਨ ਕਾਰਤਿਕ 16 ਸਾਲਾ ਪੁੱਤਰ ਟੋਨੀ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੇ ਚਾਚਾ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ 5 ਵਜੇ ਘਰੋਂ ਪੈਦਲ ਹੀ ਗਿਆ ਸੀ। ਕਰੀਬ ਸਾਢੇ 6 ਵਜੇ ਸ਼ਾਮ ਨੂੰ ਪਤਾ ਲੱਗਾ ਕਿ ਕਾਰਤਿਕ ਦਾਣਾ ਮੰਡੀ ਵਿਚ ਮ੍ਰਿਤ ਪਿਆ ਹੈ। ਰਾਹਗੀਰਾਂ ਨੇ ਮ੍ਰਿਤਕ ਕਾਰਤਿਕ ਨੂੰ ਚੁੱਕ ਕੇ ਘਰ ਲਿਆਂਦਾ।

ਉਹ ਮਾਂ-ਪਿਓ ਦਾ ਇਕਲੌਤਾ ਪੁੱਤਰ ਸੀ ਅਤੇ ਉਸਦੀ ਇਕ ਛੋਟੀ ਭੈਣ ਹੈ। ਕਾਰਤਿਕ ਮਜ਼ਦੂਰੀ ਕਰਦਾ ਸੀ ਅਤੇ ਮ੍ਰਿਤਕ ਦਾ ਪਿਤਾ ਟੋਨੀ ਸਿੰਘ ਵੀ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਮ੍ਰਿਤਕ ਦੇ ਪਿਤਾ ਨੇ ਨਮ ਅੱਖਾਂ ਨਾਲ ਪੁੱਤ ਨੂੰ ਯਾਦ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਚਿੱਟੇ ਦੇ ਨਸ਼ੇ ‘ਤੇ ਪੰਜਾਬ ਵਿਚ ਠੱਲ੍ਹ ਪਾਈ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਮਾਵਾਂ ਦੇ ਪੁੱਤ ਨੂੰ ਚਿੱਟੇ ਦਾ ਨਸ਼ਾ ਖਾ ਜਾਵੇਗਾ ਅਤੇ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਦੇਵੇਗਾ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ