ਮੋਦੀ ਸਰਕਾਰ ਦਲਿਤਾਂ ਨੂੰ ਬਰਬਾਦ ਕਰਨ ‘ਚ ਲੱਗੀ ਹੈ : ਨੌਜਵਾਨ ਸਭਾ ਖਲਚੀਆਂ

0
1650

ਅੰਮ੍ਰਿਤਸਰ . ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਕਾਈ ਖਲਚੀਆਂ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਇਕਾਈ ਦੇ ਪ੍ਰਧਾਨ ਸੁਖਚੈਨ ਸਿੰਘ ਤੇ ਜਨਰਲ ਸਕੱਤਰ ਜਸਪਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਵਿੱਚ ਸਭਾ ਦੇ ਤਹਿਸੀਲ ਦੇ  ਜਨਰਲ ਸਕੱਤਰ ਹਰਮੀਤ ਦਾਊਦ, ਪਲਵਿੰਦਰ ਸਿੰਘ ਮਹਿਸਮਪੁਰ ਤੇ, ਸੂਬਾਈ ਆਗੂ ਤਸਵੀਰ ਸਿੰਘ ਨਾਹਰ ਖਲਚੀਆਂ ਨੇ ਸੰਬੋਧਨ ਕਰਦਿਆਂ ਰਾਜਸੀ ਧਿਰਾਂ ਜੋਂ ਸੱਤਾ ਤੇ ਕਾਬਜ਼ ਹਨ ਉਹਨਾਂ ਦੀਆਂ ਦੋਗਲੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ। ਕੇਂਦਰ ਦੇ ਵਿਚਲੀ ਮੋਦੀ ਸਰਕਾਰ ਘੱਟ ਗਿਣਤੀਆਂ ਦਲਿਤਾਂ, ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਬਰਬਾਦ ਕਰਨ ਵਾਲੇ ਪਾਸੇ ਲੱਗੀ ਹੋਈ ਹੈ।

ਇਸ ਦੇ ਉਲਟ ਕਾਰਪੋਰੇਟ ਘਰਾਣਿਆਂ ਦੀ ਪੁਸ਼ਤਨਾਹੀ ਕਰਨ ਅਤੇ ਕਿਰਤੀ ਲੋਕਾਂ ਦੀ ਕਿਰਤ ਨੂੰ ਲੁੱਟ ਕੇ ਦੇਸ਼ ਦੀ ਆਰਥਿਕ ਸਥਿਤੀ ਨੂੰ ਮੰਦਹਾਲੀ ਵੱਲ ਲਿਜਾਣ ਲਈ ਲੱਗੀ ਹੋਈ ਹੈ। ਉਕਤ ਆਗੂਆਂ ਨੇ ਕਿਹਾ ਕਿ ਆਪਣੇ ਬੁਨਿਆਦੀ ਹੱਕ ਲੈਣ ਲਈ ਸਭ ਨੂੰ ਇੱਕ ਪਲੇਫਾਰਮ ਤੇ ਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੌਜਵਾਨ ਵਿੱਦਿਆਰਥੀ ਸਾਥੀ ਗੁਰਸੇਵਕ ਹਰੀਕੇ ਨੇ ਕਿਹਾ ਕਿ ਸਾਨੂੰ ਅਸਲੀ ਆਜ਼ਾਦੀ ਉਦੋਂ ਮਿਲਣੀ ਹੈ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਲੁੱਟ-ਘਸੁੱਟ ਖਤਮ ਨਹੀਂ ਹੁੰਦੀ। ਸੱਚੀ ਮੁੱਚੀ ਅਸੀਂ ਸ਼ਹੀਦੇ ਆਜਮ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਊਧਮ ਸਿੰਘ ਸੁਨਾਮ ਤੇ ਗ਼ਦਰੀ ਬਾਬਿਆਂ ਦੇ ਸੁਪਨਿਆਂ ਦਾ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਲਾਮਬੰਦ ਹੋ ਕੇ ਸੰਘਰਸ਼ ਕਰਨਾ ਪੈਂਣਾ ਹੈ। ਸਭਾ ਦੇ ਤਹਿਸੀਲ ਪ੍ਰਧਾਨ ਗੁਰਜੰਟ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਵਜੀਤ ਸਿੰਘ, ਮਨਪ੍ਰੀਤ ਸਿੰਘ, ਵਰਿੰਦਰਪਾਲ ਸਿੰਘ, ਜਰਮਨਜੀਤ ਸਿੰਘ, ਕਰਨਜੀਤ ਸਿੰਘ, ਜਰਮਨ ਦੀਪ ਸਿੰਘ, ਹਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਹਰਮਨਜੀਤ ਸਿੰਘ, ਸਾਇਨ ਸਿੰਘ, ਵਿੱਕੀ ਗਿੱਲ, ਹਰਦੀਪ ਸਿੰਘ, ਜਗਦੀਪ ਸਿੰਘ, ਗੌਰਵ ਧੀਰ, ਰਿੰਕੂ, ਨਿਸ਼ਾਨ ਸਿੰਘ, ਤਰਲੋਚਨ ਸਿੰਘ , ਸੁੱਖਾ,ਹਰਜਿੰਦਰ ਸਿੰਘ ਜਿੰਦਾ ਸਤਵੰਤ ਸਿੰਘ ਪ੍ਰਿੰਸ, ਆਦਿ 50 ਤੋਂ 60 ਦੇ ਕਰੀਬ ਨੌਜਵਾਨ ਸਾਥੀ ਹਾਜ਼ਰ ਸਨ।