ਮਾਡਲ ਹਾਊਸ ਦੀ ਰੀਮਾ ਗੁਗਲਾਨੀ ਨੇ ਕੀਤਾ ਦਵਾਈਆਂ ਦੀ ਬਲੈਕ ਦਾ ਖੁਲਾਸਾ, ਡੀਸੀ ਨੇ ਦਿੱਤੇ 25 ਹਜ਼ਾਰ ਰੁਪਏ

0
2169

ਜਲੰਧਰ | ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਵਿੱਚ ਕਾਲਾ ਬਜ਼ਾਰੀ ਕਰਕੇ ਮੁਨਾਫ਼ਾ ਕਮਾਉਣ ਨੂੰ ਉਜਾਗਰ ਕਰਨ ਵਾਲੇ ਇਕ ਹੋਰ ਨਾਗਰਿਕ ਦਾ ਸਨਮਾਨ ਕੀਤਾ ਗਿਆ।

ਡੀਸੀ ਨੇ ਮਾਡਲ ਹਾਊਸ ਦੀ ਰਹਿਣ ਵਾਲੀ ਫ੍ਰੀਲਾਂਸ ਪੱਤਰਕਾਰ ਰੀਮਾ ਗੁਗਲਾਨੀ ਨੂੰ 25000 ਰੁਪਏ ਦਾ ਚੈਕ ਸੌਂਪਦਿਆਂ ਉਨਾਂ ਦੀ ਸ਼ਲਾਘਾ ਕੀਤੀ।

ਡੀਸੀ ਨੇ ਕਿਹਾ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿੱਚ ਖਾਮੀਆਂ ਪਾਏ ਜਾਣ ਅਤੇ ਵੱਧ ਪੈਸੇ ਵਸੂਲਣ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਜ਼ਿਲ੍ਹੇ ਵਿੱਚ ਕੋਈ ਅਜਿਹਾ ਕੇਸ ਸਾਹਮਣੇ ਆਉਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਰੀਮਾ ਗੁਗਲਾਨੀ ਵਲੋਂ ਕੋਵਿਡ-19 ਦੇ ਮਰੀਜ਼ ਦੇ ਇਲਾਜ ਲਈ ਸ਼ੋਸ਼ਲ ਮੀਡੀਆਂ ‘ਤੇ ਰੈਮਡੀਸੀਵਿਰ ਟੀਕੇ ਦੀ ਜ਼ਰੂਰਤ ਦੀ ਪੋਸਟ ਪਾਈ ਗਈ ਸੀ, ਜਿਸ ‘ਤੇ ਡੀਲਰ ਵਲੋਂ ਉਸ ਨਾਲ ਸੰਪਰਕ ਕਰਕੇ ਉਨਾਂ ਪਾਸ ਦਵਾਈ ਹੋਣ ਅਤੇ ਮਨਚਾਹੀ ਕੀਮਤ ਲੈਣ ਬਾਰੇ ਕਿਹਾ ਗਿਆ। ਇਸ ਉਪਰੰਤ ਰੀਮਾ ਗੁਗਲਾਨੀ ਵਲੋਂ ਮੋਬਾਇਲ ਫੋਨ ‘ਤੇ ਡੀਲਰ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਅਤੇ ਵਾਇਸ ਮੈਸਿਜਜ਼ ਡਿਪਟੀ ਕਮਿਸ਼ਨਰ ਨਾਲ ਸਾਂਝੇ ਕੀਤੇ ਗਏ। ਇਸ ‘ਤੇ ਡਿਪਟੀ ਕਮਿਸ਼ਨਰ ਵਲੋਂ ਜਾਂਚ ਕਰਵਾਈ ਗਈ ਜਿਸ ਵਿੱਚ ਪੁਲਿਸ ਅਧਿਕਾਰੀਆਂ ਨੂੰ ਮੁਲਜ਼ਮਾਂ ਖਿਲਾਫ਼ ਐਫ.ਆਈ.ਆਰ. ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਕੋਵਿਡ ਦੇ ਇਲਾਜ ਵਿੱਚ ਪਾਈਆਂ ਜਾਣ ਵਾਲੀਆਂ ਖਾਮੀਆਂ, ਇਲਾਜ ਅਤੇ ਦਵਾਈਆਂ ਵਿੱਚ ਵੱਧ ਪੈਸੇ ਵਸੂਲਣ ਸਬੰਧੀ ਅੱਗੇ ਆਉਣ ਲੋਕਾਂ ਨੂੰ ਰਾਹਤ ਮਿਲ ਸਕੇ।

ਡੀਸੀ ਨੇ ਕਿਹਾ ਕਿ ਕਾਲਾਬਜਾਰੀ ਦੀ ਕੋਈ ਵੀ ਜਾਣਕਾਰੀ ਵਟਸਅਪ ਨੰਬਰ 9888981881 ਅਤੇ 9501799068 ਤੇ ਹੈਲਪਲਾਈਨ ਨੰਬਰ 0181-2224417 ‘ਤੇ ਭੇਜੀ ਜਾ ਸਕਦੀ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।