ਅਗਲੇ ਮਹੀਨੇ ਵਿਆਹ ਦੇ ਬੰਧਨ ‘ਚ ਬੱਝਣਗੇ ਮੰਤਰੀ ਮੀਤ ਹੇਅਰ, ਜਾਣੋ ਕੌਣ ਹੋਵੇਗੀ ਉਨ੍ਹਾਂ ਦੀ ਜੀਵਨ ਸਾਥਣ

0
16698

ਚੰਡੀਗੜ੍ਹ, 26 ਅਕਤੂਬਰ| ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਹੈ। ਜਿਸ ਮੁਤਾਬਕ ਮੰਤਰੀ ਮੀਤ ਹੇਅਰ 29 ਅਕਤੂਬਰ ਯਾਨੀ ਐਤਵਾਰ ਨੂੰ ਮੇਰਠ ਵਿੱਚ ਮੰਗਣੀ ਕਰਵਾਉਣਗੇ। ਜਿਸ ਤੋਂ ਬਾਅਦ ਉਹ ਨਵੰਬਰ ਦੇ ਪਹਿਲੇ ਹਫ਼ਤੇ ਯਾਨੀ ਕਿ 7 ਨਵੰਬਰ ਨੂੰ ਡਾ. ਗੁਰਵੀਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ।

ਡਾ: ਗੁਰਵੀਨ ਕੌਰ ਪੇਸ਼ੇ ਵਜੋਂ (ਰੇਡੀਓਲੋਜਿਸਟ) ਡਾਕਟਰ ਹਨ। ਪੱਛਮੀ ਪੰਜਾਬ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਮੇਰਠ ਵਿਚ ਜਾ ਵਸਿਆ। ਡਾ. ਗੁਰਵੀਨ ਕੌਰ ਦੇ ਪਿਤਾ ਭੁਪਿੰਦਰ ਸਿੰਘ ਬਾਜਵਾ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰ ਹਨ ਅਤੇ ਮੌਜੂਦਾ ਸਮੇਂ ਵਿਚ ਉਹ ਭਾਰਤੀ ਦਲ ਦੀਆਂ ਹਾਂਗਜ਼ੂ ਏਸ਼ੀਅਨ ਖੇਡਾਂ ਵਿਚ ਸ਼ੈੱਫ ਡੀ ਮਿਸ਼ਨ ਸਨ।

ਦੱਸ ਦਈਏ ਕਿ ਮੀਤ ਹੇਅਰ ਦੀ ਮਹਿੰਦੀ ਅਤੇ ਜਾਗੋ 4 ਨਵੰਬਰ ਨੂੰ ਹੈ ਤੇ 7 ਨਵੰਬਰ ਦਾ ਵਿਆਹ ਹੈ। ਮੰਤਰੀ ਦੇ ਵਿਆਹ ਵਾਲੇ ਦਿਨ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਵਿਆਹ ਦਾ ਰੰਗ ਬੰਨ੍ਹਣਗੇ। ਵਿਆਹ ਚੰਡੀਗੜ੍ਹ ਦੇ Forest Hill ਵਿਚ ਹੋਵੇਗਾ ਅਤੇ 8 ਤਰੀਕ ਨੂੰ ਰਿਸੈਪਸ਼ਨ ਹੋਵੇਗੀ। ਦੱਸ ਦਈਏ ਕਿ ਵਿਆਹ ਤੋਂ ਬਾਅਦ ਦੋ ਰਿਸੈਪਸ਼ਨ ਹੋਣਗੀਆਂ ਇਕ 8 ਤਰੀਕ ਅਤੇ ਇਕ 11 ਨਵੰਬਰ ਨੂੰ ਤੇ 11 ਨਵੰਬਰ ਨੂੰ ਰਿਸੈਪਸ਼ਨ ਵਿਚ ਰਣਜੀਤ ਬਾਵਾ ਰੰਗ ਬੰਨ੍ਹਣਗੇ।