ਜਲੰਧਰ, 25 ਨਵੰਬਰ | ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਅਤੇ ਜਲੰਧਰ ਦੇ ਮੇਅਰ ਵਨੀਤ ਧੀਰ ਨੇ ਵਾਰਡ ਨੰਬਰ 10 ਵਿੱਚ ਸਫਾਈ ਪ੍ਰਣਾਲੀ ਦੀ ਲਾਪਰਵਾਹੀ ’ਤੇ ਕੜਾ ਐਕਸ਼ਨ ਲੈਂਦੇ ਹੋਏ ਨਗਰ ਨਿਗਮ ਦੇ ਅਧਿਕਾਰੀਆਂ ਤੋਂ 24 ਘੰਟਿਆਂ ਅੰਦਰ ਵਿਸਥਾਰਪੂਰਵਕ ਰਿਪੋਰਟ ਤਲਬ ਕੀਤੀ ਹੈ।
ਕਈ ਇਲਾਕਿਆਂ ਵਿੱਚ ਗੰਦਗੀ ਦੇ ਢੇਰ, ਖਰਾਬ ਨਾਲੀਆਂ ਅਤੇ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਦੀ ਨਾਕਾਮੀ ਸਾਹਮਣੇ ਆਉਣ ਤੋਂ ਬਾਅਦ ਨਿਤਿਨ ਕੋਹਲੀ ਅਤੇ ਮੇਅਰ ਵਨੀਤ ਧੀਰ ਨੇ ਗ੍ਰਾਊਂਡ ਇੰਸਪੈਕਸ਼ਨ ਰਿਪੋਰਟ, ਰੋਜ਼ਾਨਾ ਸਫਾਈ ਰੂਟ ਪਲਾਨ ਅਤੇ ਸਫਾਈ ਸਟਾਫ ਦੀ ਡਿਉਟੀ ਰਿਪੋਰਟ ਮੰਗੀ ਹੈ।
ਨਿਤਿਨ ਕੋਹਲੀ ਨੇ ਕਿਹਾ ਕਿ ਨਿਵਾਸੀਆਂ ਨੂੰ ਸਾਫ਼–ਸੁਥਰਾ ਅਤੇ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦੀ ਮੁੱਖ ਜਿੰਮੇਵਾਰੀ ਹੈ, ਅਤੇ ਚੇਤਾਵਨੀ ਦਿੱਤੀ ਕਿ ਲਾਪਰਵਾਹੀ ਸਾਹਮਣੇ ਆਉਣ ’ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੇਅਰ ਵਨੀਤ ਧੀਰ ਨੇ ਕਿਹਾ ਕਿ ਸਫਾਈ ਵਿਭਾਗ ਵਿੱਚ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਅਤੇ ਇੰਸਪੈਕਟਰਾਂ ਨੂੰ ਮੈਦਾਨੀ ਨਿਗਰਾਨੀ ਤੇ ਰੋਜ਼ਾਨਾ ਰਿਪੋਰਟਿੰਗ ਯਕੀਨੀ ਬਣਾਉਣ ਲਈ ਕਿਹਾ।
ਦੋਵਾਂ ਨੇ ਐਲਾਨਿਆ ਕਿ ਜਲੰਧਰ ਸੈਂਟਰਲ ਨੂੰ ਮਾਡਲ ਹਲਕਾ ਬਣਾਉਣ ਦੀ ਮੁਹਿੰਮ ਵਾਰਡ 10 ਤੋਂ ਹੋਰ ਤਿੱਖੇ ਢੰਗ ਨਾਲ ਸ਼ੁਰੂ ਕੀਤੀ ਗਈ ਹੈ, ਅਤੇ ਨਿਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ, ਚੇਅਰਮੈਨ ਪੰਜਾਬ ਸਫਾਈ ਕਰਮਚਾਰੀ ਯੁਨਿਅਨ ਚੰਦਨ ਗਰੇਵਾਲ, ਕੌਂਸਲਰ ਵਿੱਕੀ ਤੁਲਸੀ, ਗੁਰਜੀਤ ਸਿੰਘ ਲੱਡੀ ਨੰਗਲ ਸ਼ਾਮਾ, ਆਤਮਾ ਰਾਮ, ਬਲਵਿੰਦਰ ਕੁਮਾਰ, ਅਮਨਦੀਪ ਕੁਮਾਰ ਅਤੇ ਰਾਜੀਵ ਕੁਮਾਰ ਮੌਜੂਦ ਸਨ।








































