ਬੈਂਕ ਆਫ ਬੜੌਦਾ ‘ਚ ਲੱਖਾਂ ਦੀ ਲੁੱਟ, ਮੁਲਾਜ਼ਮਾਂ ਦੇ ਪਰਸ ਵੀ ਲੈ ਗਏ ਲੁਟੇਰੇ, ਪੜ੍ਹੋ ਪੂਰੀ ਖਬਰ

0
2200

ਤਰਨਤਾਰਨ (ਬਲਜੀਤ ਸਿੰਘ) | ਪੱਟੀ ‘ਚ ਦਾਣਾ ਮੰਡੀ ਦੇ ਸਾਹਮਣੇ ਬੈਂਕ ਆਫ ਬੜੌਦਾ ‘ਚ ਹਥਿਆਰਬੰਦ ਲੁਟੇਰਿਆਂ ਨੇ ਡਾਕਾ ਮਾਰਦਿਆਂ ਹੋਇਆਂ ਕੈਸ਼ੀਅਰ ਤੋਂ ਨਕਦੀ ਅਤੇ ਗੰਨਮੈਨ ਤੋਂ ਰਾਈਫ਼ਲ ਖੋਹੀ ਤੇ ਫ਼ਰਾਰ ਹੋ ਗਏ।

ਜਾਣਕਾਰੀ ਮੁਤਾਬਿਕ 4 ਮੂੰਹ ਢੱਕੇ ਹਥਿਆਰਬੰਦ ਲੁਟੇਰੇ ਬਰਾਂਚ ਦੇ ਅੰਦਰ ਦਾਖ਼ਲ ਹੋਏ।

ਲੁਟੇਰੇ ਗੰਨਮੈਨ ਦੀ ਰਾਈਫਲ ਤੇ ਕੈਸ਼ੀਅਰ ਤੋਂ ਨਕਦੀ ਤੇ ਸੀ.ਸੀ.ਟੀ.ਵੀ. ਦਾ ਡੀ.ਵੀ.ਆਰ ਅਤੇ ਪੰਜ ਤੋਂ ਛੇ ਲੱਖ ਰੁਪਈਆ ਲੈ ਕੇ ਫ਼ਰਾਰ ਹੋ ਗਏ।

ਮੌਕੇ ‘ਤੇ ਪਹੁੰਚੇ ਸਬ-ਡਵੀਜ਼ਨ ਪੱਟੀ ਦੇ ਡੀਐੱਸਪੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗੱਡੀ ਟਰੇਸ ਕਰ ਲਈ ਗਈ ਹੈ ਅਤੇ ਇਸ ਗੱਡੀ ਵਿਚ ਤਿੰਨ ਵਿਅਕਤੀ ਬਾਹਰ ਨਿਕਲੇ ਸਨ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਵੇਖੋ ਵੀਡੀਓ