ਗਰਮੀ ਕਾਰਨ 9 ਸੂਬਿਆਂ ਨੂੰ ਮੌਸਮ ਵਿਭਾਗ ਦਾ ਅਲਰਟ

0
4889

ਚੰਡੀਗੜ੍ਹ . ਦੇਸ਼ ਦੇ ਬਹੁਤੇ ਹਿੱਸਿਆ ਵਿਚ ਬਹੁਤ ਗਰਮੀ ਪੈ ਰਹੀ ਹੈ। ਉੱਤਰ ਤੇ ਕੇਂਦਰੀ ਭਾਰਤ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ, ਛੱਤੀਸਗੜ੍ਹ ਤੇ ਦੇਸ਼ ਦੇ 9 ਰਾਜਾਂ ‘ਚ ਭਾਰੀ ਗਰਮੀ ਹੈ। ਜ਼ਿਆਦਾਤਰ ਇਲਾਕਿਆਂ ਵਿੱਚ, ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ 40 ਤੋਂ 46 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਜਾ ਰਿਹਾ ਹੈ। ਦਿੱਲੀ ਵਿੱਚ ਪਾਰਾ ਹੇਠਾਂ ਆਉਣ ਦਾ ਨਾਂ ਹੀ ਨਹੀਂ ਲੈ ਰਿਹਾ। ਨਿਰੰਤਰ ਗਰਮ ਹਵਾਵਾਂ ਚੱਲ ਰਹੀਆਂ ਹਨ ਤੇ ਹੁਮੰਸ ਬਣੀ ਹੋਈ ਹੈ। ਦਿੱਲੀ ਦਾ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਪਾਰ ਹੋ ਗਿਆ ਹੈ। ਜਲਦੀ ਰਾਹਤ ਮਿਲਣ ਦੇ ਬਹੁਤ ਘੱਟ ਸੰਭਾਵਨਾ ਹਨ।

ਭਾਰਤੀ ਮੌਸਮ ਵਿਭਾਗ (ਆਈਐਮਡੀ) ਦਾ ਅਨੁਮਾਨ ਹੈ ਕਿ 28 ਮਈ ਨੂੰ ਦਿੱਲੀ ‘ਚ ਕੁਝ ਬੱਦਲ ਛਾਏ ਰਹਿਣਗੇ ਤੇ ਗਰਜ ਨਾਲ ਛਿੱਟੇ ਪੈਣਗੇ। 29 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਤਾਪਮਾਨ ਦੋ-ਤਿੰਨ ਡਿਗਰੀ ਤੋਂ ਵੀ ਘੱਟ ਰਹਿਣ ਦੀ ਉਮੀਦ ਨਹੀਂ ਹੈ।

5 ਰਾਜ ਹਨ ਸਭ ਤੋਂ ਗਰਮ

ਮੌਸਮ ਵਿਭਾਗ ਨੇ ਦਿੱਲੀ, ਰਾਜਸਥਾਨ, ਹਰਿਆਣਾ, ਪੰਜਾਬ ਤੇ ਮਹਾਰਾਸ਼ਟਰ ਦੇ ਵਿਦਰਭ ਖੇਤਰ ਲਈ ਅਗਲੇ ਚਾਰ ਦਿਨਾਂ ਲਈ ਹੀਟ ਵੇਵ (ਲੂ ਚੱਲਣ) ਦਾ ਓਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ‘ਚ ਯੈਲੋ  ਅਲਰਟ  ਜਾਰੀ ਕੀਤਾ ਹੈ। ਯੈਲੋ ਅਲਰਟ ਵਾਲੇ ਖੇਤਰ ਵਿੱਚ, ਗਰਮੀ ਦੀ ਲਹਿਰ ਘੱਟੋ-ਘੱਟ ਦੋ ਦਿਨਾਂ ਲਈ ਨਿਰੰਤਰ ਰਹੇਗੀ।

ਮੌਸਮ ਵਿਭਾਗ ਅਨੁਸਾਰ ਉੱਤਰ-ਕੇਂਦਰੀ ਭਾਰਤ ‘ਚ ਬਾਰਸ਼ ਦੀ ਸੰਭਾਵਨਾ ਬਹੁਤ ਘੱਟ ਹੈ। ਸਕਾਈਮੇਟ ਨੇ ਭਵਿੱਖਬਾਣੀ ਕੀਤੀ ਹੈ ਕਿ ਦਿੱਲੀ, ਹਰਿਆਣਾ, ਗੁਜਰਾਤ, ਦੱਖਣੀ-ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤੇਲੰਗਾਨਾ, ਵਿਦਰਭ, ਆਂਧਰਾ ਪ੍ਰਦੇਸ਼, ਉੱਤਰ-ਮੱਧ ਮਹਾਰਾਸ਼ਟਰ ਤੇ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਤੇਜ਼ ਗਰਮੀ ਦੀ ਲਹਿਰ ਜਾਰੀ ਰਹੇਗੀ।


ਆਈਐਮਡੀ ਨੇ ਜੰਮੂ-ਕਸ਼ਮੀਰ, ਗਿਲਗਿਤ-ਬਾਲਟਿਸਤਾਨ ਤੇ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਉੱਤਰ-ਪੂਰਬੀ ਰਾਜਾਂ ਵਿੱਚ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਸਕਾਈਮੇਟ ਅਨੁਸਾਰ ਅਗਲੇ 24 ਘੰਟਿਆਂ ਵਿੱਚ ਪੰਜਾਬ ਤੇ ਉੱਤਰਾਖੰਡ ਦੇ ਕੁਝ ਇਲਾਕਿਆਂ ਵਿੱਚ ਬੰਦਾ-ਬਾਂਦੀ ਹੋ ਸਕਦੀ ਹੈ। ਅਸਮ, ਸਿੱਕਮ, ਮੇਘਾਲਿਆ, ਨਾਗਾਲੈਂਡ, ਉਪ-ਹਿਮਾਲੀਅਨ ਪੱਛਮੀ ਬੰਗਾਲ, ਤੱਟੀ ਕਰਨਾਟਕ ਤੇ ਕੇਰਲ ਵਿੱਚ ਤੂਫਾਨ ਦੇ ਨਾਲ ਮੀਂਹ ਪੈਂਦਾ ਰਹੇਗਾ।