ਪੰਜਾਬ ‘ਚ ਚੜ੍ਹਨ ਲੱਗਾ ਪਾਰਾ ! ਆਉਣ ਵਾਲੇ ਦਿਨਾਂ ‘ਚ ਗਰਮੀ ਕੱਢੇਗੀ ਵੱਟ

0
523

ਲੁਧਿਆਣਾ | ਪੰਜਾਬ ‘ਚ ਗਰਮੀ ਨੇ ਜ਼ੋਰ ਫੜ ਲਿਆ ਹੈ। ਸ਼ੁੱਕਰਵਾਰ ਨੂੰ ਪੰਜਾਬ ‘ਚ ਲੁਧਿਆਣਾ ਸਭ ਤੋਂ ਗਰਮ ਰਿਹਾ। ਜਿਥੇ ਵੱਧ ਤੋਂ ਵੱਧ ਤਾਪਮਾਨ 34.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਪਟਿਆਲਾ ‘ਚ ਵੱਧ ਤੋਂ ਵੱਧ ਤਾਪਮਾਨ 33.6 ਡਿਗਰੀ, ਫਰੀਦਕੋਟ ‘ਚ 33.3 ਡਿਗਰੀ, ਚੰਡੀਗੜ੍ਹ, ਬਠਿੰਡਾ ਅਤੇ ਪਠਾਨਕੋਟ ‘ਚ 33 ਡਿਗਰੀ, ਜਲੰਧਰ ‘ਚ 30.6 ਡਿਗਰੀ, ਮੋਹਾਲੀ ‘ਚ 32.5 ਡਿਗਰੀ ਸੈਲਸੀਅਸ, ਫ਼ਰੀਦਕੋਟ ‘ਚ 31.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ 11 ਅਪ੍ਰੈਲ ਤਕ ਮੌਸਮ ਖੁਸ਼ਕ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਦਿਨ ਦਾ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਵਧ ਸਕਦਾ ਹੈ। 10 ਅਪ੍ਰੈਲ ਤਕ ਤਾਪਮਾਨ 40 ਡਿਗਰੀ ਸੈਲਸੀਅਸ ਤਕ ਪਹੁੰਚਣ ਦੀ ਸੰਭਾਵਨਾ ਹੈ।