ਭਿਆਨਕ ਹਾਦਸੇ ਪਿੱਛੋਂ ਮਰਸੀਡੀਜ਼ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ

0
481

ਉੱਤਰ ਪ੍ਰਦੇਸ਼ | ਇਥੋਂ ਸੜਕ ਹਾਦਸੇ ਦੀ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮਰਸੀਡੀਜ਼ ਨੂੰ ਹਾਦਸੇ ਤੋਂ ਬਾਅਦ ਅੱਗ ਲੱਗ ਗਈ। ਮਰਸੀਡੀਜ਼ ਸਵਾਰ ਵਿਅਕਤੀ ਦੀ ਹਾਦਸੇ ਮਗਰੋਂ ਅੱਗ ਲੱਗਣ ਕਾਰਨ ਮੌਤ ਹੋ ਗਈ। ਘਟਨਾ ਨੋਇਡਾ ਦੇ ਫੇਜ਼ 2 ਥਾਣਾ ਖੇਤਰ ਵਿਚ ਵਾਪਰੀ।

ਦੱਸ ਦਈਏ ਕਿ ਜਦੋਂ ਮਰਸੀਡੀਜ਼ ਸੈਕਟਰ 93 ਦੇ ਚੌਰਾਹੇ ਨੇੜੇ ਪਹੁੰਚੀ ਤਾਂ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਇਸ ਦੌਰਾਨ ਉਥੇ ਮੌਜੂਦ ਡਰਾਈਵਰ ਬਾਹਰ ਨਹੀਂ ਨਿਕਲ ਸਕਿਆ ਅਤੇ ਉਸ ਦੀ ਮੌਤ ਹੋ ਗਈ। ਘਟਨਾ ਸਬੰਧੀ ਮ੍ਰਿਤਕ ਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਹੈ। ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।