ਜਲੰਧਰ, 15 ਜਨਵਰੀ | ਉਪ ਮੁੱਖ ਇੰਜੀਨੀਅਰ/ਟੈਕ-ਟੂ-ਡਾਇਰੈਕਟਰ ਪ੍ਰਬੰਧਕੀ ਇੰਜ ਸੁਖਵਿੰਦਰ ਸਿੰਘ, ਪੀ.ਐੱਸ.ਪੀ.ਸੀ.ਐੱਲ. ਪਟਿਆਲਾ ਅਤੇ ਉਪ ਮੁੱਖ ਇੰਜੀਨੀਅਰ/ਹੈੱਡ-ਕੁ-ਕਮ-ਪ੍ਰਬੰਧਕੀ, ਇੰਜ. ਬਲਵਿੰਦਰ ਪਾਲ (ਉੱਤਰੀ ਜ਼ੋਨ) ਜਲੰਧਰ ਵੱਲੋਂ ਅੱਜ ਪੀ.ਐੱਸ.ਪੀ.ਸੀ.ਐੱਲ., ਉੱਤਰ ਜ਼ੋਨ ਜਲੰਧਰ ਵਿਖੇ ਇੱਕ ਮੀਟਿੰਗ ਕੀਤੀ ਗਈ, ਜਿਸ ਦਾ ਉਦੇਸ਼ ਪੈਨਸ਼ਨ ਕੇਸਾਂ ਦੇ ਨਾਲ-ਨਾਲ ਸ਼ਿਕਾਇਤਾਂ ਦਾ ਰਿਵਿਊ ਕਰਨਾ ਸੀ।
ਇਹ ਮੀਟਿੰਗ ਸੀ.ਐੱਮ.ਡੀ., ਪੀ.ਐੱਸ.ਪੀ.ਸੀ.ਐੱਲ. ਇੰਜ. ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ/ਪ੍ਰਬੰਧਕੀ ਇੰਜ. ਜਸਵੀਰ ਸਿੰਘ ਦੇ ਨਿਰਦੇਸ਼ਾਂ ਹੇਠ ਕੀਤੀ ਗਈ ਸੀ। ਇਸ ਮੌਕੇ ਇੰਜ. ਸੁਖਵਿੰਦਰ ਸਿੰਘ ਵੱਲੋਂ ਪੀ.ਐੱਸ.ਪੀ.ਸੀ.ਐੱਲ. ਦੇ 65 ਪੈਨਸ਼ਨ ਕੇਸਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ ਅਤੇ 01 ਜਨਵਰੀ ਤੋਂ 06/2025 ਵਿਚਾਲੇ ਰਿਟਾਇਰ ਹੋ ਰਹੇ ਮੁਲਾਜ਼ਮਾਂ ਨਾਲ ਜੁੜੇ ਪੈਨਸ਼ਨ ਸਬੰਧੀ ਕੇਸਾਂ ‘ਤੇ ਵਿਚਾਰ ਕੀਤਾ ਗਿਆ ਤਾਂ ਜੋ ਉਨ੍ਹਾਂ ਕਰਮਚਾਰੀਆਂ ਨੂੰ ਉਨ੍ਹਾਂ ਦੀ ਰਿਟਾਇਰਮੈਂਟ ‘ਤੇ ਲਾਭ ਸਮੇਂ ਸਿਰ ਮਿਲ ਸਕਣ।
ਉਨ੍ਹਾਂ ਵੱਲੋਂ 01/2025 ਤੋਂ 06/2025 ਤੱਕ ਜਲੰਧਰ ਜ਼ੋਨ ਅਧੀਨ ਲਗਭਗ 150 ਰਿਟਾਇਰ ਹੋਣ ਵਾਲੇ ਮੁਲਜ਼ਮਾਂ ਦੇ ਪੈਨਸ਼ਨ ਕੇਸ ਤਿਆਰ ਕਰਵਾਏ ਗਏ ਤਾਂ ਜੋ ਭਵਿੱਖ ਵਿਚ ਉਨ੍ਹਾਂ ਨੂੰ ਸੇਵਾ ਮੁਕਤੀ ਦੌਰਾਨ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਭਾਗ ਨੂੰ ਪ੍ਰਾਪਤ ਹੋਈਆਂ ਆਨ ਲਾਈਨ ਅਤੇ ਆਫ ਲਾਈਨ ਸ਼ਿਕਾਇਤਾਂ ਦੀ ਸਟੇਟਸ ਰਿਪੋਰਟ ਵੀ ਦੇਖੀ ਅਤੇ ਇਨ੍ਹਾਂ ਸ਼ਿਕਾਇਤਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਸਬੰਧੀ ਹਦਾਇਤਾਂ ਕੀਤੀਆਂ।
ਮੀਟਿੰਗ ਦੌਰਾਨ ਸਲਿਲ ਧੀਰ ਸਹਾਇਕ ਮੈਨੇਜਰ/ਆਈ.ਆਰ., ਸੁਪਰਡੈਂਟ ਜਸਮੀਤ ਕੌਰ, ਸੀਨੀਅਰ ਅਸਿਸਟੈਂਟ ਗੁਰਕੀਰਤ ਕੌਰ ਤੇ ਸੰਜੀਵ ਕੁਮਾਰ, ਅਮਿਤ ਸ਼ਰਮਾ ਵਧੀਕ ਨਿਗ. ਇੰਜ./ਵਰਕਸ, ਉੱਤਰ ਜ਼ੋਨ ਜਲੰਧਰ, ਮੀਨਾ ਮਾਹੀ/ਅਧੀਨ ਸਕੱਤਰ (ਉੱਤਰ ਜ਼ੋਨ) ਜਲੰਧਰ, ਮਨਪ੍ਰੀਤ ਸਿੰਘ ਥਿੰਦ, ਸਹਾਇਕ ਮੈਨੇਜਰ/ਐੱਚ.ਆਰ. (ਉੱਤਰ ਜ਼ੋਨ) ਅਤੇ ਉੱਤਰੀ ਜ਼ੋਨ ਅਧੀਨ ਆਉਂਦੇ ਹਲਕਾ ਦਫਤਰਾਂ ਦੇ ਹਲਕਾ ਸੁਪਰਡੈਂਟ, ਮੰਡਲ ਸੁਪਰਡੈਂਟ ਅਤੇ ਵੱਖ-ਵੱਖ ਮੰਡਲਾਂ ਦੇ ਮੰਡਲ ਸੁਪਰਡੈਂਟ, ਮੰਡਲ ਲੇਖਾਕਾਰ ਵੀ ਮੌਜੂਦ ਰਹੇ।