ਮੇਅਰ ਜਗਦੀਸ਼ ਰਾਜਾ ਤੇ ਐੱਮਐੱਲਏ ਰਾਜਿੰਦਰ ਬੇਰੀ ਨੂੰ ਸਿਹਤ ਵਿਭਾਗ ਨੇ ਪਰਿਵਾਰ ਸਮੇਤ ਕੀਤਾ ਕਵਾਰੰਟਾਇਨ

0
1905

ਜਲੰਧਰ . ਮੇਅਰ ਜਗਦੀਸ਼ ਰਾਜਾ ਦੇ ਓਐੱਸਡੀ ਹਰਪ੍ਰੀਤ ਸਿੰਘ ਵਾਲੀਆ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸੈਂਟਰਲ ਟਾਊਨ ਵਿੱਚ ਰਹਿੰਦੇ ਕੇਂਦਰੀ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਤੇ ਜਗਦੀਸ਼ ਰਾਜਾ ਨੂੰ ਸਿਹਤ ਵਿਭਾਗ ਨੇ ਪਰਿਵਾਰ ਸਮੇਤ ਕਵਾਰੰਟਾਇਨ ਕਰ ਦਿੱਤਾ ਹੈ ਕਿਉਂਕਿ ਹਰਪ੍ਰੀਤ ਸਿੰਘ ਵਾਲੀਆ ਰਜਿੰਦਰ ਬੇਰੀ ਦੇ ਘਰ ਜਾਂਦੇ ਸਨ। ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਤੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਵੀ ਮੌਜੂਦ ਹੁੰਦੇ ਸਨ। ਕੁਝ ਦੂਰੀ ‘ਤੇ ਕੇਂਦਰੀ ਵਿਧਾਇਕ ਰਜਿੰਦਰ ਬੇਰੀ ਦਾ ਵੀ ਸੈਂਟਰਲ ਟਾਊਨ ਵਿਚ ਘਰ ਹੈ। ਜਿਸ ਕਾਰਨ ਪੁਲਿਸ ਅਤੇ ਪ੍ਰਸ਼ਾਸਨ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ। ਜਿਸ ਕਾਰਨ ਪੁਲਿਸ ਨੇ ਸੈਂਟਰਲ ਟਾਊਨ ਦੀਆਂ ਸਾਰੀਆਂ ਗਲੀਆਂ ਨੂੰ ਸੀਲ ਕਰ ਦਿੱਤਾ ਹੈ।

ਬੇਰੀ ਤੇ ਵਾਲੀਆ ਜਗਦੀਸ਼ ਰਾਜਾ ਦੇ ਨਜ਼ਦੀਕ ਹਨ

ਨਗਰ ਨਿਗਮ ਦੇ ਬਹੁਤ ਸਾਰੇ ਅਧਿਕਾਰੀਆਂ, ਹਰਪ੍ਰੀਤ ਸਿੰਘ ਵਾਲੀਆ ਨਾਲ ਸੰਪਰਕ ਵਿਚ ਆਏ ਸਨ, ਜੋ ਵਿਧਾਇਕ ਰਜਿੰਦਰ ਬੇਰੀ ਅਤੇ ਮੇਅਰ ਜਗਦੀਸ਼ ਰਾਜਾ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਹਨ। ਬਹੁਤ ਸਾਰੇ ਪਰਿਵਾਰ ਖੁਦ ਅਲੱਗ-ਅਲੱਗ ਹੋ ਗਏ ਹਨ। ਸੈਂਟਰਲ ਟਾਊਨ ਵਿਚ ਇਕ ਹੋਟਲ ਅਤੇ ਮੈਡੀਕਲ ਸਟੋਰ ਦੇ ਮਾਲਕ ਸਮੇਤ ਬਹੁਤ ਸਾਰੇ ਲੋਕ ਕਆਰੰਟਾਇਨ ਹੋ ਗਏ ਹਨ।