ਅੰਮ੍ਰਿਤਸਰ ‘ਚ ਬੰਦੂਕ ਦੀ ਨੋਕ ‘ਤੇ ਨਕਾਬਪੋਸ਼ਾਂ ਨੇ ਡੇਅਰੀ ‘ਚੋਂ ਹਜ਼ਾਰਾਂ ਲੁੱਟੇ, ਵੀਡੀਓ ਵਾਇਰਲ

0
480

ਅੰਮ੍ਰਿਤਸਰ| ਅੰਮ੍ਰਿਤਸਰ ‘ਚ ਬੰਦੂਕ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਡਕੈਤੀ ਦੀ ਵਾਰਦਾਤ ਇੱਕ ਡੇਅਰੀ ਵਿੱਚ ਹੋਈ ਅਤੇ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਵਾਰਦਾਤ ਸਮੇਂ ਸਾਰੇ ਲੁਟੇਰਿਆਂ ਨੇ ਮੂੰਹ ਢਕੇ ਹੋਏ ਸਨ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸ-ਪਾਸ ਲੱਗੇ ਕੈਮਰਿਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਲੋਕੇਸ਼ਨ ਦਾ ਅੰਦਾਜ਼ਾ ਲਾਇਆ ਜਾ ਸਕੇ।

ਘਟਨਾ ਮਜੀਠਾ ਰੋਡ ਇਲਾਕੇ ਦੀ ਹੈ। ਬੀਤੀ ਰਾਤ ਚਾਰ ਨਕਾਬਪੋਸ਼ ਵਿਅਕਤੀ ਡੇਅਰੀ ’ਤੇ ਪੁੱਜੇ। ਘਟਨਾ ਵੇਲੇ ਗਾਹਕ ਵੀ ਦੁਕਾਨ ‘ਤੇ ਖੜ੍ਹੇ ਸਨ। ਲੁਟੇਰਿਆਂ ਨੂੰ ਦੇਖ ਕੇ ਦਹਿਸ਼ਤ ਦਾ ਮਾਹੌਲ ਬਣ ਗਿਆ। ਲੁਟੇਰਿਆਂ ਨੇ ਪਿਸਤੌਲ ਕੱਢ ਕੇ ਸਿੱਧਾ ਮਾਲਕ ਵੱਲ ਤਾਣ ਲਿਆ। ਇੰਨਾ ਹੀ ਨਹੀਂ ਇਕ ਲੁਟੇਰੇ ਨੇ ਗੱਲੇ ਵਿਚੋਂ 45 ਹਜ਼ਾਰ ਰੁਪਏ ਕੱਢ ਲਏ ਅਤੇ ਸਾਰੇ ਫਰਾਰ ਹੋ ਗਏ।

ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁਟੇਰੇ ਨੂੰ ਲੱਭਣ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ, ਤਾਂ ਜੋ ਉਨ੍ਹਾਂ ਦੇ ਟਿਕਾਣੇ ਦਾ ਪਤਾ ਲੱਗ ਸਕੇ। ਜਲਦ ਹੀ ਦੋਸ਼ੀ ਫੜੇ ਜਾਣਗੇ।