ਮਹਿਲਾ ਵਕੀਲ ਨੂੰ ਬਾਈਕ ਸਵਾਰ ਨਕਾਬਪੋਸ਼ਾਂ ਨੇ ਕੀਤਾ ਲਹੂ-ਲੁਹਾਣ, ਚਿਹਰੇ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

0
1170

ਫਰੀਦਾਬਾਦ/ਹਰਿਆਣਾ | ਫਰੀਦਾਬਾਦ ‘ਚ ਬਦਮਾਸ਼ਾਂ ਨੇ ਦਿਨ-ਦਿਹਾੜੇ ਇਕ ਮਹਿਲਾ ਵਕੀਲ ਨੂੰ ਪਿੱਟ-ਪਿੱਟ ਕੇ ਲਹੂ-ਲੁਹਾਣ ਕਰ ਦਿੱਤਾ। ਪੀੜਤ ਵਕੀਲ ਮੁਤਾਬਕ ਵਜ਼ੀਰਪੁਰ ਰੋਡ ‘ਤੇ ਬਦਮਾਸ਼ਾਂ ਨੇ ਉਸ ਨੂੰ ਆਟੋ ‘ਚੋਂ ਉਤਾਰ ਕੇ ਬੁਰੀ ਤਰ੍ਹਾਂ ਕੁੱਟਿਆ ਤੇ ਮੌਕੇ ਤੋਂ ਫਰਾਰ ਹੋ ਗਏ।

ਪੀੜਤਾ ਨੇ ਦੱਸਿਆ ਕਿ ਬਦਮਾਸ਼ਾਂ ਨੇ ਨਕਾਬ ਪਹਿਨੇ ਹੋਏ ਸਨ, ਜੋ ਇਕ ਹੀ ਬਾਈਕ ‘ਤੇ ਸਵਾਰ ਹੋ ਕੇ ਆਏ ਤੇ ਉਸ ‘ਤੇ ਤਾਬੜਤੋੜ ਹਮਲਾ ਕਰ ਦਿੱਤਾ। ਮਹਿਲਾ ਵਕੀਲ ਨੇ ਡਾਇਲ 112 ਸਥਾਨਕ ਪੁਲਿਸ ‘ਤੇ ਸਹਿਯੋਗ ਨਾ ਕਰਨ ਦੇ ਨਾਲ ਫਰੀਦਾਬਾਦ ਦੇ ਸਿਵਲ ਹਸਪਤਾਲ ਦੇ ਡਾ. ਬਾਦਸ਼ਾਹ ਖਾਨ ‘ਤੇ ਇਲਾਜ ‘ਚ ਲਾਪ੍ਰਵਾਹੀ ਵਰਤਣ ਦੇ ਆਰੋਪ ਲਾਏ ਅਤੇ ਇਨਸਾਫ ਦੀ ਮੰਗ ਕੀਤੀ।

ਪੀੜਤਾ ਮੁਤਾਬਕ ਇਕ ਬਦਮਾਸ਼ ਦੇ ਹੱਥ ‘ਚ ਤੇਜ਼ਧਾਰ ਹਥਿਆਰ ਸੀ, ਜਿਸ ਨਾਲ ਉਸ ਨੇ ਉਸ ਦੇ ਚਿਹਰੇ ‘ਤੇ ਹਮਲਾ ਕੀਤਾ, ਜਿਸ ਨਾਲ ਉਸ ਦੇ ਚਿਹਰੇ ‘ਤੇ ਕਾਫੀ ਗੰਭੀਰ ਸੱਟ ਲੱਗੀ ਹੈ। ਫਿਲਹਾਲ ਪੀੜਤ ਮਹਿਲਾ ਵਕੀਲ ਨੇ ਕਿਸੇ ‘ਤੇ ਵੀ ਸ਼ੱਕ ਨਹੀਂ ਜਤਾਇਆ ਪਰ ਉਨ੍ਹਾਂ ਕਿਹਾ ਕਿ ਤਿੰਨੋਂ ਦੇਖਣ ‘ਚ ਬਾਊਂਸਰਾਂ ਦੀ ਤਰ੍ਹਾਂ ਲੱਗ ਰਹੇ ਸਨ।