ਚੰਡੀਗੜ੍ਹ | ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਉਹਨਾਂ ਦੀ ਪਤਨੀ ਡਾ ਗੁਰਪ੍ਰੀਤ ਕੌਰ ਨੂੰ ਮਾਤਾ ਹਰਪਾਲ ਕੌਰ ਨੇ ਆਸ਼ੀਰਵਾਦ ਦਿੱਤਾ ਹੈ।
ਮਾਨ ਦੇ ਮਾਤਾ ਹਰਪਾਲ ਕੌਰ ਦੀ ਇੱਛਾ ਸੀ ਕਿ ਪੁੱਤ ਵਿਆਹ ਕਰਵਾ ਕੇ ਆਪਣੀ ਅਗਲੀ ਜਿੰਦਗੀ ਸ਼ੁਰੂ ਕਰੇ। ਅੱਜ ਉਹਨਾਂ ਦੀ ਇੱਛਾ ਪੂਰੀ ਹੋਈ ਹੈ।
ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਹਨਾਂ ਵਿਚ ਭਗਵੰਤ ਮਾਨ ਦੇ ਚਿਹਰੇ ਉਪਰ ਨੂਰ ਝਲਕਦਾ ਨਜ਼ਰ ਆ ਰਿਹਾ ਹੈ। ਉਹਨਾਂ ਦੇ ਪਤਨੀ ਦੀਆਂ ਵੀ ਹਸਮੁੱਖ ਚਿਹਰੇ ਵਾਲੀਆਂ ਤਸਵੀਰਾਂ ਆਈਆਂ ਹਨ।
ਸੀਐਮ ਰਿਹਾਇਸ਼ ਵਿਖੇ ਲਾਵਾਂ ਲੈਣ ਤੋਂ ਬਾਅਦ ਮਾਨ ਤੇ ਗੁਰਪ੍ਰੀਤ ਆਪਣੀ ਅਗਲੇਰੀ ਜਿੰਦਗੀ ਸ਼ੁਰੂ ਕਰਨ ਜਾ ਰਹੇ ਹਨ।