ਵਿਆਹੁਤਾ ਦੀ ਪ੍ਰੇਮੀ ਨਾਲ ਸੜਕ ਹਾਦਸੇ ‘ਚ ਮੌਤ, ਪਤੀ ਕਹਿੰਦਾ ਉਸਦੀ ਪਤਨੀ ਦੇ ਪ੍ਰੇਮੀ ਨੇ ਜਾਣਬੁਝ ਕੇ ਖੰਭੇ ‘ਚ ਮਾਰੀ ਬਾਈਕ

0
1171

 ਖੰਨਾ। ਖੰਨਾ ਦੇ ਸਮਰਾਲਾ ਰੋਡ ਚੌਂਕ ਦੇ ਕੋਲ ਪੁਲ ਉਪਰ ਵਾਪਰੇ ਸੜਕ ਹਾਦਸੇ ‘ਚ ਔਰਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਆਪਣੇ ਪ੍ਰੇਮੀ ਨਾਲ ਮੋਟਰਸਾਈਕਲ ‘ਤੇ ਜਾ ਰਹੀ ਸੀ। ਪੁਲਿਸ ਵੱਲੋਂ ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ ਉੱਤੇ ਪ੍ਰੇਮੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪ੍ਰਗਟ ਸਿੰਘ ਵਾਸੀ ਬਰਾਸ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਸ਼ਿਕਾਇਤ ‘ਤੇ ਮੁਲਜ਼ਮ ਪਰਮਜੀਤ ਸਿੰਘ ਉਰਫ਼ ਬੱਬੂ ਵਾਸੀ ਬਰਾਸ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 279, 304ਏ ਤਹਿਤ ਮਾਮਲਾ ਦਰਜ ਕੀਤਾ।

ਪੁਲਿਸ ਨੂੰ ਦਿੱਤੀ ਰਿਪੋਰਟ ਰਾਹੀ ਪ੍ਰਗਟ ਸਿੰਘ ਨੇ ਲਿਖਵਾਇਆ ਕਿ ਉਸ ਦੀ ਪਤਨੀ ਅਮਰਜੀਤ ਕੌਰ ਦੇ ਪਿੰਡ ਦੇ ਹੀ ਪਰਮਜੀਤ ਸਿੰਘ ਬੱਬੂ ਨਾਲ ਨਾਜਾਇਜ਼ ਸਬੰਧ ਬਣ ਸਨ। ਦੋਵਾਂ ਨੂੰ ਕਈ ਵਾਰ ਰੋਕਿਆ ਗਿਆ ਪਰ ਉਨ੍ਹਾਂ ਨੇ ਕੋਈ ਗੱਲ ਨਹੀਂ ਸੁਣੀ। 24 ਜੁਲਾਈ ਨੂੰ ਪਰਮਜੀਤ ਸਿੰਘ ਬੱਬੂ ਉਸਦੀ ਪਤਨੀ ਨੂੰ ਮੋਟਰਸਾਈਕਲ ’ਤੇ ਕੁੱਪ ਕਲਾਂ ਤੋਂ ਖੰਨਾ ਲੈ ਕੇ ਆ ਰਿਹਾ ਸੀ। ਮੁਲਜ਼ਮ ਨੇ ਤੇਜ਼ ਰਫਤਾਰ ਨਾਲ ਮੋਟਰਸਾਈਕਲ ਚਲਾਉਂਦੇ ਹੋਏ ਸਮਰਾਲਾ ਚੌਂਕ ਕੋਲ ਪੁਲ ਦੇ ਉਪਰ ਖੰਭੇ ਵਿਚ ਮਾਰਿਆ। ਜਿਸ ਕਾਰਨ ਉਸਦੀ ਪਤਨੀ ਦੀ ਮੌਤ ਹੋ ਗਈ। ਮੁਲਜ਼ਮ ਉਸਦੀ ਪਤਨੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਰੱਖ ਕੇ ਮੌਕੇ ਤੋਂ ਭੱਜ ਗਿਆ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕਰ ਰਹੀ ਹੈ।