ਮਾਨਸਾ ਦੇ ਨੌਜਵਾਨ ਦਾ ਰੇਲ ਗੱਡੀ ਦਾ ਡੱਬਾ ਬਦਲਦੇ ਤਿਲਕਿਆ ਪੈਰ, ਦਰਦਨਾਕ ਮੌਤ

0
1098

ਬਰੇਟਾ/ਮਾਨਸਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੁਢਲਾਡਾ ਦੇ ਇਕ ਨੌਜਵਾਨ ਦੀ ਰੇਲ ਗੱਡੀ ਦਾ ਡੱਬਾ ਬਦਲਣ ਸਮੇਂ ਮੌਤ ਹੋ ਗਈ। ਰੇਲਵੇ ਪੁਲਿਸ ਚੌਕੀ ਦੇ ਜਾਂਚ ਅਧਿਕਾਰੀ ਜੰਗੀਰ ਰਾਮ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰ ਮੇਲ ਰੇਲ ਗੱਡੀ ਰਾਹੀਂ ਬੁਢਲਾਡਾ ਤੋਂ ਦਿੱਲੀ ਜਾ ਰਹੇ ਨੌਜਵਾਨ ਸੰਜੀਵ ਕੁਮਾਰ (39) ਦੀ ਬਰੇਟਾ ਰੇਲਵੇ ਸਟੇਸ਼ਨ ’ਤੇ ਗੱਡੀ ਦਾ ਡੱਬਾ ਬਦਲਣ ਸਮੇਂ ਪੈਰ ਤਿਲਕਣ ਕਾਰਨ ਮੌਤ ਹੋ ਗਈ।

ਮ੍ਰਿਤਕ ਦੇ ਭਰਾ ਬਨੀਤ ਕੁਮਾਰ ਦੇ ਬਿਆਨਾਂ ’ਤੇ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਮ੍ਰਿਤਕ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਨੌਜਵਾਨ ਦੀ ਮੌਤ ਨੂੰ ਲੈ ਕੇ ਪੂਰੇ ਬੁਢਲਾਡਾ ਹਲਕੇ ’ਚ ਸੋਗ ਦੀ ਲਹਿਰ ਹੈ।