ਮਾਨਸਾ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, 2 ਬੱਚਿਆਂ ਦਾ ਸੀ ਪਿਤਾ

0
211

ਮਾਨਸਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਨਸ਼ੇ ਨੇ ਇਕ ਹੋਰ ਘਰ ਉਜਾੜ ਦਿੱਤਾ ਹੈ। ਮਾਨਸਾ ਵਿਚ 30 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਨੌਜਵਾਨ ਯੁੱਧਵੀਰ ਸਿੰਘ ਦੇ ਪਿਤਾ ਅਜਮੇਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਮਾਨਸਾ ਕਚਹਿਰੀ ਵਿਖੇ ਟਾਈਪਿਸਟ ਵਜੋਂ ਕੰਮ ਕਰਦਾ ਸੀ ਪਰ ਉਸ ਦੀ ਲਾਸ਼ ਇਕ ਸੁੰਨਸਾਨ ਥਾਂ ਤੋਂ ਮਿਲੀ ਤੇ ਮੌਕੇ ਤੋਂ ਇਕ ਟੀਕਾ ਵੀ ਮਿਲਿਆ। ਉਨ੍ਹਾਂ ਦੱਸਿਆ ਕਿ ਯੁੱਧਵੀਰ ਸਿੰਘ ਨੂੰ ਕੁਝ ਸਮਾਂ ਪਹਿਲਾਂ ਇਕ ਨਸ਼ਾ-ਛੁਡਾਊ ਸੈਂਟਰ ’ਚ ਇਲਾਜ ਲਈ ਦਾਖ਼ਲ ਵੀ ਕਰਵਾਇਆ ਸੀ।

ਲੜਕੇ ਦੇ ਪਿਤਾ ਨੇ ਦੱਸਿਆ ਕਿ ਯੁੱਧਵੀਰ ਸਿੰਘ ਦੀ 2 ਸਾਲਾਂ ਦੀ ਕੁੜੀ ਤੇ 7 ਮਹੀਨਿਆਂ ਦਾ ਲੜਕਾ ਹੈ। ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਉੱਧਰ ਥਾਣਾ ਜੋਗਾ ਦੇ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਉਹ ਇਸ ਬਾਰੇ ਪਤਾ ਕਰਕੇ ਕਾਰਵਾਈ ਅਮਲ ’ਚ ਲਿਆਉਣਗੇ।