ਲੁਧਿਆਣਾ | ਪਿਛਲੇ ਦਿਨੀਂ ਲੁਧਿਆਣਾ ਵਿੱਚ ਮਾਸੂਮ ਦਿਲਰੋਜ਼ ਨਾਲ ਜੋ ਕਹਿਰ ਵਾਪਰਿਆ ਉਹ ਬੇਹੱਦ ਦਰਦਨਾਕ ਹੈ। ਇਕ ਔਰਤ ਵੱਲੋਂ ਮਾਸੂਮ ਬੱਚੀ ਦਾ ਇੰਨਾ ਬੇਰਹਿਮੀ ਨਾਲ ਕਤਲ ਕੀਤੇ ਜਾਣਾ ਬਹੁਤ ਹੀ ਘਿਨੌਣਾ ਜੁਰਮ ਹੈ, ਜਿਸ ਨੇ ਦਰਿੰਦਗੀ ਦੀ ਹੱਦ ਪਾਰ ਕਰ ਦਿੱਤੀ ਹੈ।
ਇਸ ਮਾਮਲੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮਾਸੂਮ ਦਿਲਰੋਜ਼ ਨੂੰ ਇਨਸਾਫ਼ ਮਿਲ ਕੇ ਰਹੇਗਾ ਤੇ ਉਸ ਦੇ ਪਰਿਵਾਰ ਦੀ ਹਰ ਮਦਦ ਕੀਤੀ ਜਾਵੇਗੀ। ਕਾਤਲ ਔਰਤ ਨੂੰ ਫਾਂਸੀ ਦੀ ਸਜ਼ਾ ਦਿਵਾਈ ਜਾਵੇਗੀ ਤਾਂ ਜੋ ਉਸ ਨੂੰ ਤੇ ਉਨ੍ਹਾਂ ਸਾਰਿਆਂ ਨੂੰ ਜੋ ਅਜਿਹਾ ਜੁਰਮ ਕਰਨ ਬਾਰੇ ਸੋਚਦੇ ਹਨ, ਨੂੰ ਸਬਕ ਮਿਲ ਸਕੇ।
ਮਨੀਸ਼ਾ ਗੁਲਾਟੀ ਸੋਮਵਾਰ ਸ਼ਾਮ ਮਾਸੂਮ ਬੱਚੀ ਦਿਲਰੋਜ਼ ਦੇ ਘਰ ਪਹੁੰਚੀ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਦਿਲਰੋਜ਼ ਜੋ ਕਿ ਅੱਜ ਸਾਡੇ ਵਿੱਚ ਨਹੀਂ ਰਹੀ, ਦੀ ਹੱਤਿਆ ਕਰਨ ਵਾਲੀ ਔਰਤ ਨੂੰ ਕਿਸੇ ਵੀ ਹਾਲਤ ‘ਚ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਦਿਲਰੋਜ਼ ਤੇ ਉਸ ਦੇ ਮਾਪਿਆਂ ਨੂੰ ਇਨਸਾਫ਼ ਮਿਲ ਕੇ ਰਹੇਗਾ। ਆਰੋਪੀ ਨੂੰ ਸਜ਼ਾ ਦਿਵਾਉਣ ਵਿੱਚ ਪੰਜਾਬ ਮਹਿਲਾ ਕਮਿਸ਼ਨ ਵੀ ਪੂਰੀ ਕੋਸ਼ਿਸ਼ ਕਰੇਗਾ।
ਲੁਧਿਆਣਾ ਦੇ ਸ਼ਿਮਲਾਪੁਰੀ ਕੁਆਲਟੀ ਚੌਕ ਨੇੜੇ ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਦੇ ਪਰਿਵਾਰ ਦਾ ਗੁਆਂਢਣ ਨੀਲਮ ਨਾਲ ਝਗੜਾ ਹੋ ਗਿਆ ਸੀ। ਇਸੇ ਰੰਜਿਸ਼ ਟਚ ਔਰਤ ਨੇ ਹਰਪ੍ਰੀਤ ਦੀ ਢਾਈ ਸਾਲ ਦੀ ਬੇਟੀ ਦਿਲਰੋਜ਼ ਨੂੰ ਅਗਵਾ ਕਰਕੇ ਮਾਰ ਦਿੱਤਾ ਸੀ।
ਮਨੀਸ਼ਾ ਗੁਲਾਟੀ ਨੇ ਘਰ ਆ ਕੇ ਦਿਲਰੋਜ਼ ਦੀ ਬੇਹੋਸ਼ ਮਾਂ ਕੋਲ ਬੈਠ ਕੇ ਉਸ ਨਾਲ ਦੁੱਖ ਸਾਂਝਾ ਕੀਤਾ। ਬੱਚੀ ਦਿਲਰੋਜ਼ ਦੀ ਫੋਟੋ ਦੇਖ ਕੇ ਉਹ ਖੁਦ ਵੀ ਭਾਵੁਕ ਹੋ ਗਈ। ਉਨ੍ਹਾਂ ਕਿਹਾ ਕਿ ਇਹ ਘਿਨੌਣਾ ਅਪਰਾਧ ਹੈ। ਪੂਰੇ ਪੰਜਾਬ ਦੀਆਂ ਔਰਤਾਂ ਨੂੰ ਇਸ ਬੱਚੀ ਲਈ ਅਰਦਾਸ ਕਰਨੀ ਚਾਹੀਦਾ ਹੈ।
ਆਰੋਪੀ ਔਰਤ ਨੀਲਮ (33) ਬੱਚੀ ਨੂੰ ਦੁਕਾਨ ਤੋਂ ਟੌਫੀ ਲੈਣ ਦਾ ਲਾਲਚ ਦੇ ਕੇ ਸਕੂਟੀ ‘ਤੇ ਬਿਠਾ ਕੇ ਲੈ ਗਈ ਸੀ ਤੇ ਉਸ ਦਾ ਗਲਾ ਘੁੱਟ ਕੇ ਮਿੱਟੀ ‘ਚ ਜ਼ਿੰਦਾ ਦੱਬ ਦਿੱਤਾ ਸੀ।
ਘਟਨਾ ਦਾ ਪਤਾ ਇਲਾਕੇ ‘ਚ ਲੱਗੇ CCTV ਫੁਟੇਜ ਤੋਂ ਸਾਹਮਣੇ ਆਇਆ। ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰਕੇ ਬੱਚੀ ਦੀ ਲਾਸ਼ ਬਰਾਮਦ ਕਰ ਲਈ ਸੀ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ