ਹੁਣ 16 ਅਗਸਤ ਤੋਂ ਸ਼ੁਰੂ ਹੋਵੇਗੀ ਮਨੀਸ਼ ਸਿਸੋਦੀਆ ਦੀ ਪਦਯਾਤਰਾ, AAP ਨੇ ਦੱਸੀ ਮੁਲਤਵੀ ਕਰਨ ਦੀ ਵਜ੍ਹਾ

0
2117

ਨਵੀਂ ਦਿੱਲੀ, 14 ਅਗਸਤ| 17 ਮਹੀਨਿਆਂ ਬਾਅਦ ਤਿਹਾੜ ਜੇਲ੍ਹ ਤੋਂ ਵਾਪਸ ਆਏ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਬੁੱਧਵਾਰ ਤੋਂ ਹੋਣ ਵਾਲੀ ਪਦਯਾਤਰਾ ਨੂੰ ਟਾਲਿਆ ਗਿਆ ਹੈ। ਇਹ ਪਦਯਾਤਰਾ ਰਾਜਧਾਨੀ ਵਿੱਚ ਵੱਖ-ਵੱਖ ਥਾਵਾਂ ’ਤੇ ਕੀਤਾ ਜਾਣੀ ਸੀ।

ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦੀ ਇਹ ਪਦ ਯਾਤਰਾ 14 ਅਗਸਤ ਦੀ ਬਜਾਏ 16 ਅਗਸਤ ਤੋਂ ਸ਼ੁਰੂ ਹੋਵੇਗੀ। ਦਿੱਲੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ‘ਚ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦਸਿੱਆ ਕਿ ਸੁਰੱਖਿਆ ਕਾਰਨਾਂ ਕਰਕੇ ਦਿੱਲੀ ਪੁਲਿਸ ਦੀ ਬੇਨਤੀ ‘ਤੇ ਅਜਿਹਾ ਕੀਤਾ ਗਿਆ ਹੈ।