ਇਨਸਾਨ ਬਣਿਆ ਦਰਿੰਦਾ : 3 ਮਹੀਨੇ ਕੰਮ ਕਰਨ ਤੋਂ ਬਾਅਦ ਜਦੋਂ ਮੰਗੀ ਮਜ਼ਦੂਰੀ ਤਾਂ ਪੈਰ ‘ਚ ਠੋਕ ਦਿੱਤੇ ਕਿੱਲ

0
938

ਜਲੰਧਰ | ਪਰਿਵਾਰ ਦਾ ਪੇਟ ਪਾਲਣ ਲਈ ਮੇਰਠ ਤੋਂ ਪੰਜਾਬ ਆਏ ਇਕ ਮਜ਼ਦੂਰ ਨੂੰ 2 ਵਕਤ ਦੀ ਰੋਟੀ ਇੰਨੀ ਮਹਿੰਗੀ ਪੈ ਗਈ ਕਿ ਉਸ ਦਾ ਪੈਰਾਂ ‘ਤੇ ਖੜ੍ਹੇ ਹੋਣਾ ਵੀ ਮੁਸ਼ਕਿਲ ਹੋ ਗਿਆ। ਮਿਹਨਤਾਨਾ ਮੰਗਣ ‘ਤੇ ਉਸ ਦੇ ਪੈਰ ‘ਚ ਕਿੱਲ ਠੋਕ ਦਿੱਤੇ ਗਏ।

18 ਦਿਨ ਇਸੇ ਹਾਲਤ ‘ਚ ਉਹ ਗੁੱਜਰਾਂ ਦੇ ਡੇਰੇ ‘ਤੇ ਬੰਧਕ ਰਿਹਾ ਤੇ ਕਿਸੇ ਤਰ੍ਹਾਂ ਉਥੋਂ ਨਿਕਲਿਆ। ਪੈਰ ‘ਚ ਕਿੱਲ ਲੱਗੇ ਹੋਣ ਕਾਰਨ ਉਹ ਚੱਲ ਨਹੀਂ ਪਾ ਰਿਹਾ ਸੀ ਤਾਂ ਹੱਥਾਂ ਦੇ ਸਹਾਰੇ ਕਿਸੇ ਤਰ੍ਹਾਂ ਟਾਂਡਾ ਦੇ ਪਿੰਡ ਜਹੂਰਾ ‘ਚੋਂ ਗੁੱਜਰਾਂ ਦੇ ਡੇਰੇ ਤੋਂ ਆ ਗਿਆ। ਸੜਕ ‘ਤੇ ਪਹੁੰਚਿਆ ਤਾਂ ਕਿਸੇ ਨੇ ਉਸ ਨੂੰ ਦੇਖ ਕੇ ਬੱਸ ਵਿੱਚ ਬਿਠਾ ਦਿੱਤਾ ਤੇ ਉਸ ਦੀ ਟਿਕਟ ਵੀ ਲਈ।

ਇਸ ਤੋਂ ਬਾਅਦ ਸਰਮਸਤਪੁਰ ਪਹੁੰਚਿਆ ਤਾਂ ਕਿਸੇ ਨੇ ਉਸ ਨੂੰ ਘਿਸੜਦੇ ਹੋਏ ਦੇਖਿਆ ਤਾਂ ਗੜਦੀਵਾਲ ਦੀ ਸਮਾਜ ਸੇਵੀ ਸੰਸਥਾ ਨੂੰ ਕਾਲ ਕੀਤੀ। ਸੰਸਥਾ ਦੇ ਮੈਂਬਰ ਅਲਾਵਲਪੁਰ ਨੇੜੇ ਸਰਮਸਤਪੁਰ ਪਹੁੰਚੇ ਤੇ ਮਜ਼ਦੂਰ ਨੂੰ ਪਹਿਲਾਂ ਕਾਲਾ ਬੱਕਰਾ ਦੇ ਸਰਕਾਰੀ ਹਸਪਤਾਲ ਤੇ ਫਿਰ ਉਥੋਂ ਪ੍ਰਾਈਵੇਟ ਹਸਪਤਾਲ ਲੈ ਕੇ ਗਏ।

ਸਿਕੰਦਰਪੁਰ ਮੇਰਠ (ਯੂਪੀ) ਦੇ ਰਹਿਣ ਵਾਲੇ ਪਿੰਟੂ ਨੇ ਦੱਸਿਆ ਕਿ 4 ਮਹੀਨੇ ਪਹਿਲਾਂ ਕਿਸ਼ਨਗੜ੍ਹ ਨੇੜੇ ਸਰਮਸਤਪੁਰ ਪਿੰਡ ‘ਚ ਉਹ ਕੰਮ ਕਰਦਾ ਸੀ। ਇਸ ਦੌਰਾਨ ਟਾਂਡਾ ਦੇ ਪਿੰਡ ਜਹੂਰਾ ਦਾ ਇਕ ਗੁੱਜਰ ਉਸ ਨੂੰ 8 ਹਜ਼ਾਰ ਪ੍ਰਤੀ ਮਹੀਨਾ ਦੇਣ ਦੀ ਗੱਲ ਕਹਿ ਕੇ ਆਪਣੇ ਨਾਲ ਲੈ ਗਿਆ। ਉਸ ਨੇ 4 ਮਹੀਨੇ ਕੰਮ ਕੀਤਾ ਪਰ ਕੋਈ ਪੈਸਾ ਨਹੀਂ ਮਿਲਿਆ।

25 ਦਿਨ ਪਹਿਲਾਂ ਉਸ ਨੇ ਗੁੱਜਰ ਨੂੰ ਦੱਸਿਆ ਕਿ ਪਰਿਵਾਰ ਨੂੰ ਪੈਸੇ ਭੇਜਣੇ ਹਨ। ਇਸ ‘ਤੇ ਪਹਿਲਾਂ ਉਸ ਨੂੰ ਡੰਡਿਆਂ ਨਾਲ ਕੁੱਟਿਆ ਤੇ ਫਿਰ ਪੈਰ ‘ਚ 5 ਕਿੱਲ ਠੋਕ ਦਿੱਤੇ, ਜੋ ਕਿ ਆਰ-ਪਾਰ ਹੋ ਗਏ। 18 ਦਿਨ ਦਰਦ ਸਹਿਣ ਤੋਂ ਬਾਅਦ ਕਿਸੇ ਤਰ੍ਹਾਂ 6 ਦਿਨ ਪਹਿਲਾਂ ਡੇਰੇ ‘ਚੋਂ ਨਿਕਲ ਆਇਆ।

ਰਸਤੇ ‘ਚ ਪਗੜੀਧਾਰੀ ਵਿਅਕਤੀ ਮਿਲਿਆ, ਜਿਸ ਨੇ ਕਿਰਾਇਆ ਦੇ ਕੇ ਬੱਸ ‘ਚ ਬਿਠਾਇਆ ਤਾਂ ਬੁੱਧਵਾਰ ਰਾਤ ਸਰਮਸਤਪੁਰ ਪਹੁੰਚ ਗਿਆ। ਗੁਰਦੁਆਰਾ ਸਾਹਿਬ ਨੇੜੇ ਕਿਸੇ ਨੇ ਉਸ ਨੂੰ ਸੜਕ ‘ਤੇ ਹੱਥਾਂ ਦੇ ਸਹਾਰੇ ਰੀਂਗਦੇ ਹੋਏ ਦੇਖਿਆ ਤਾਂ ਗੜਦੀਵਾਲ ਸੰਸਥਾ ਨੂੰ ਸੂਚਨਾ ਦਿੱਤੀ।

ਕਿੱਲ ਨਹੀਂ, ਪਹਿਲਾਂ ਤੋਂ ਹੀ ਹੋਇਆ ਹੈ ਆਪ੍ਰੇਸ਼ਨ

ਟਾਂਡਾ ਦੇ ਵਿੱਜ ਹਸਪਤਾਲ ਦੇ ਡਾ. ਲਵਪ੍ਰੀਤ ਨੇ ਦੱਸਿਆ ਕਿ ਮਰੀਜ਼ ਨੂੰ ਜ਼ਖਮੀ ਹਾਲਤ ‘ਚ ਲਿਆਂਦਾ ਗਿਆ ਸੀ। ਪੈਰ ‘ਚ ਕਿੱਲ ਠੋਕਣ ਦੀ ਗੱਲ ‘ਤੇ ਉਨ੍ਹਾਂ ਕਿਹਾ ਕਿ ਮਰੀਜ਼ ਦਾ ਪਹਿਲਾਂ ਤੋਂ ਹੀ ਆਪ੍ਰੇਸ਼ਨ ਹੋਇਆ ਹੈ। ਫਿਲਹਾਲ ਆਪ੍ਰੇਸ਼ਨ ‘ਚ ਇਹ ਕਿੱਲ ਨਹੀਂ ਲੱਗ ਰਹੇ।

11 ਸਾਲ ਦਾ ਇਹ ਬੱਚਾ ਗਾਇਕੀ ‘ਚ ਦਿੰਦਾ ਹੈ ਵੱਡੇ-ਵੱਡਿਆਂ ਨੂੰ ਮਾਤ, ਸੁਣੋ ਦਮਦਾਰ ਅਵਾਜ਼-

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।