ਸ਼੍ਰੀ ਬਾਂਕੇ ਬਿਹਾਰੀ ਮੰਦਰ ‘ਚ ਜਲੰਧਰ ਦੇ ਵਿਅਕਤੀ ਦੀ ਮੌਤ, ਮੱਥਾ ਟੇਕਦੇ ਹੀ ਗਈ ਜਾਨ

0
425

ਜਲੰਧਰ, 20 ਨਵੰਬਰ | ਉੱਤਰ ਪ੍ਰਦੇਸ਼ ਦੇ ਮਥੁਰਾ ਸਥਿਤ ਸ਼੍ਰੀ ਬਾਂਕੇ ਬਿਹਾਰੀ ਮੰਦਰ ‘ਚ ਮੱਥਾ ਟੇਕਣ ਗਏ ਜਲੰਧਰ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 72 ਸਾਲਾ ਰਣਧੀਰ ਤਲਵਾੜ ਵਜੋਂ ਹੋਈ ਹੈ। ਰਣਧੀਰ ਤਲਵਾੜ ਦੀ ਮੌਤ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਰਣਧੀਰ ਤਲਵਾੜ ਮਰਦੇ ਹੋਏ ਨਜ਼ਰ ਆ ਰਹੇ ਹਨ।

ਘਟਨਾ ਦੇ ਸਮੇਂ ਮ੍ਰਿਤਕ ਰਣਧੀਰ ਵੀਆਈਪੀ ਗੈਲਰੀ ਵਿਚ ਦਰਸ਼ਨਾਂ ਲਈ ਗਏ ਸੀ। ਰਣਧੀਰ ਕੁਮਾਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਣਧੀਰ ਦੀ ਮੌਤ ਮੰਦਰ ਦੇ ਸੀਸੀਟੀਵੀ ‘ਚ ਕੈਦ ਹੋ ਗਈ, ਜਿਸ ‘ਚ ਪਤਾ ਲੱਗਾ ਹੈ ਕਿ ਉਸ ਨੇ ਸਿਰਫ 5 ਸਕਿੰਟਾਂ ‘ਚ ਹੀ ਆਪਣੀ ਜਾਨ ਗਵਾਈ।

ਪ੍ਰਾਪਤ ਜਾਣਕਾਰੀ ਅਨੁਸਾਰ 72 ਸਾਲਾ ਰਣਧੀਰ ਤਲਵਾੜ ਆਪਣੇ ਜਵਾਈ ਸੰਜੇ ਅਤੇ ਬੇਟੀ ਰੀਨਾ ਦੇ ਨਾਲ ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਰਾਧਾ ਰਾਣੀ ਦੇ ਦਰਸ਼ਨਾਂ ਲਈ ਵ੍ਰਿਦਾਵਨ ਅਤੇ ਮਥੁਰਾ ਆਏ ਹੋਏ ਸਨ। ਬੀਤੀ ਮੰਗਲਵਾਰ ਸ਼ਾਮ ਰਣਧੀਰ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਵਿਚ ਮੱਥਾ ਟੇਕਣ ਲਈ ਆਪਣੇ ਪਰਿਵਾਰ ਨਾਲ ਵੀਆਈਪੀ ਗੈਲਰੀ ਵਿਚ ਸਨ।

ਰਣਧੀਰ ਨੇ ਅਜੇ ਆਪਣਾ ਸਿਰ ਝੁਕਾਇਆ ਹੀ ਸੀ ਕਿ ਉਹ ਮੁੜ ਸਿਰ ਚੁੱਕ ਨਾ ਸਕਿਆ ਅਤੇ ਹੇਠਾਂ ਡਿੱਗ ਪਿਆ। ਪਿੱਛੇ ਖੜ੍ਹੇ ਵਿਅਕਤੀ ਨੇ ਕਿਸੇ ਤਰ੍ਹਾਂ ਰਣਧੀਰ ਨੂੰ ਸੰਭਾਲਿਆ ਅਤੇ ਮੰਦਰ ਪ੍ਰਸ਼ਾਸਨ ਦੀ ਮਦਦ ਨਾਲ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰਣਧੀਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੋ ਸਕਦੀ ਹੈ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)