ਸੂਬੇ ਦੇ 11 ਜਿਲ੍ਹਿਆਂ ਵਿੱਚ ਕੱਲ ਬੰਦ ਰਹਿਣਗੇ, ਮੌਲ, ਸਿਨੇਮਾਘਰ ਅਤੇ ਰੈਸਟੋਰੈਂਟ, ਪੜ੍ਹੋ ਪੂਰੀ ਡਿਟੇਲ

0
1513

ਬ੍ਰਿਕਸ਼ਾ ਮਲਹੋਤਰਾ | ਜਲੰਧਰ

ਕੈਪਟਨ ਸਰਕਾਰ ਵੱਲੋਂ ਸੂਬੇ ਵਿੱਚ ਕੀਤੀਆਂ ਨਵੀਆਂ ਸਖਤੀਆਂ ਐਤਵਾਰ ਨੂੰ ਲਾਗੂ ਹੋ ਜਾਣਗੀਆਂ। ਵੱਧ ਕੋਰੋਨਾ ਕੇਸਾਂ ਵਾਲੇ 11 ਜ਼ਿਲਿਆਂ ਵਿੱਚ ਕੱਲ ਕਾਫੀ ਕੁਝ ਬੰਦ ਰੱਖਣ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ।

ਐਤਵਾਰ (21 ਮਾਰਚ) ਨੂੰ ਜਲੰਧਰ ਵਿੱਚ ਵੀ ਕਾਫੀ ਕੁਝ ਬੰਦ ਰੱਖਿਆ ਜਾਵੇਗਾ। ਇਹ ਪਾਬੰਦੀਆਂ ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਐਸਬੀਐਸ ਨਗਰ, ਫਤਿਹਗੜ੍ਹ ਸਾਹਿਬ, ਰੋਪੜ ਅਤੇ ਮੋਗਾ ਵਿੱਚ ਲਾਗੂ ਰਹਿਣਗੀਆਂ।

ਇਨ੍ਹਾਂ ਜ਼ਿਲਿਆਂ ਵਿੱਚ ਐਤਵਾਰ ਨੂੰ ਮੌਲ, ਮਲਟੀਪਲੈਕਸ, ਸਿਨੇਮਾ ਘਰ ਅਤੇ ਰੈਸਟੋਰੈਂਟ ਪੂਰੀ ਤਰ੍ਹਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਰੈਸਟੋਰੈਂਟ ਐਤਵਾਰ ਨੂੰ ਸਿਰਫ ਹੋਮ ਡਿਲੀਵਰੀ ਕਰ ਸਕਣਗੇ।

ਪਾਬੰਦੀ ਵਾਲੇ ਜ਼ਿਲਿਆਂ ਵਿੱਚ ਐਤਵਾਰ ਨੂੰ ਵੀ ਨਾਇਟ ਕਰਫਿਊ ਰਾਤ 9 ਵਜੇ ਤੋਂ ਸ਼ੁਰੂ ਹੋ ਕੇ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਵਿਆਹ ਸਮਾਗਮਾਂ ਅਤੇ ਅੰਤਿਮ ਸੰਸਕਾਰ ਵਿੱਚ 20 ਵਿਅਕਤੀ ਹੀ ਸ਼ਾਮਿਲ ਹੋ ਸਕਦੇ ਹਨ। ਕਰਫਿਊ ਦੌਰਾਨ ਸਿਰਫ ਹਸਪਤਾਲ ਅਤੇ ਮੈਡੀਕਲ ਸਟੋਰ ਨੂੰ ਹੀ ਛੋਟ ਦਿੱਤੀ ਗਈ ਹੈ।

ਵੇਖੋ ਕਿਵੇਂ ਜਲੰਧਰ ‘ਚ ਰੋਕ-ਰੋਕ ਕੇ ਹੋ ਰਹੇ ਕੋਰੋਨਾ ਟੈਸਟ

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)