ਚੰਡੀਗੜ੍ਹ, 16 ਫਰਵਰੀ| ਪੰਚਕੂਲਾ ਦੇ ਸੈਕਟਰ-4 ਐਮਡੀਸੀ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਘਰੋਂ 75 ਹਜ਼ਾਰ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਯੁਵਰਾਜ ਦੀ ਮਾਤਾ ਨੇ ਨੌਕਰ ਅਤੇ ਨੌਕਰਾਣੀ ‘ਤੇ ਚੋਰੀ ਦਾ ਦੋਸ਼ ਲਗਾਇਆ ਹੈ। MDC ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਸੈਕਟਰ-4 ਐਮਡੀਸੀ ਵਾਸੀ ਸ਼ਬਨਮ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਘਰ ਦੀ ਸਫ਼ਾਈ ਲਈ ਲਲਿਤਾ ਦੇਵੀ ਵਾਸੀ ਸਾਕੇਤਦੀ ਅਤੇ ਸਲਿੰਦਰ ਦਾਸ ਵਾਸੀ ਬਿਹਾਰ ਨੂੰ ਖਾਣਾ ਪਕਾਉਣ ਦੇ ਕੰਮ ਲਾਇਆ ਸੀ।
ਉਨ੍ਹਾਂ ਦੱਸਿਆ ਕਿ, ਪਿਛਲੇ ਸਾਲ ਸਤੰਬਰ 2023 ਵਿੱਚ ਐਮਡੀਸੀ ਦੇ ਮਕਾਨ ਨੰਬਰ 18 ਵਿੱਚ ਚੋਰੀ ਹੋਈ ਸੀ। ਘਰ ਦੀ ਅਲਮਾਰੀ ‘ਚੋਂ ਸੋਨੇ ਦੇ ਗਹਿਣੇ ਅਤੇ 75 ਹਜ਼ਾਰ ਰੁਪਏ ਚੋਰੀ ਕਰਨ ਦਾ ਦੋਸ਼ ਹੈ। ਥਾਣਾ ਮੌੜ ਦੀ ਪੁਲਿਸ ਨੇ ਚੋਰੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।







































