ਜਲੰਧਰ ‘ਚ ਵੱਡੀ ਵਾਰਦਾਤ : ਦੀਵਾਲੀ ਵਾਲੀ ਰਾਤ ਪਤਨੀ ਨੇ ਕੀਤਾ ਪਤੀ ਦਾ ਬੇਰਹਿਮੀ ਨਾਲ ਕਤਲ

0
828

ਜਲੰਧਰ, 13 ਨਵੰਬਰ | ਜਲੰਧਰ ‘ਚ ਦੀਵਾਲੀ ਵਾਲੀ ਰਾਤ ਨੂੰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਲਾਂਬੜਾ ਥਾਣਾ ਖੇਤਰ ਦੇ ਪਿੰਡ ਲੱਲੀਆਂ ਖੁਰਦ ‘ਚ ਦੀਵਾਲੀ ਦੀ ਰਾਤ ਨੂੰ ਪਤਨੀ ਨੇ ਆਪਣੇ ਹੀ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ।

ਮ੍ਰਿਤਕ ਦੀ ਪਛਾਣ ਮੱਸੀ ਮਨਸੂਰ ਵਜੋਂ ਹੋਈ ਹੈ, ਜਿਸ ਦੇ 4 ਬੱਚੇ ਸਨ ਅਤੇ ਉਹ ਆਪਣੇ ਪਰਿਵਾਰ ਸਮੇਤ ਇਕ ਕਿਸਾਨ ਦੇ ਘਰ ਵਿਚ ਰਹਿੰਦਾ ਸੀ। ਇਸ ਕਤਲ ਦੀ ਸੂਚਨਾ ਲਾਂਬੜਾ ਥਾਣਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਮੌਕੇ ‘ਤੇ ਐਸ.ਐਚ.ਓ. ਅਮਨ ਸੈਣੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਮ੍ਰਿਤਕ ਮੱਸੀ ਮਨਸੂਰ ਦੀ ਪਤਨੀ ਦੀ ਭਾਲ ਵਿਚ ਲੱਗੀ ਹੋਈ ਹੈ।