ਜਲੰਧਰ ‘ਚ ਵਾਪਰਿਆ ਵੱਡਾ ਹਾਦਸਾ; ਗੈਸ ਸਿਲੰਡਰ ਫਟਣ ਕਾਰਨ ਮਕਾਨ ਦੀ ਉਡੀ ਛੱਤ; 1 ਦੀ ਮੌਤ

0
358

ਜਲੰਧਰ, 25 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪਿੰਡ ਸਮਰਾਏ ਵਿਚ ਗੈਸ ਸਿਲੰਡਰ ਫਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਉਰਫ਼ ਰਾਜਾ ਵਾਸੀ ਸਮਰਾਏ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਗੈਸ ਸਿਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਸੀ। ਉਹ ਗੁਰਾਇਆ ਸਥਿਤ ਰਮਨੀਕ ਗੈਸ ਏਜੰਸੀ ਵਿਚ ਲੱਗਾ ਸੀ।

ਇਸ ਲਈ ਉਹ ਕਮਰਸ਼ੀਅਲ ਸਿਲੰਡਰ ਘਰ ਵਿਚ ਲਿਆਉਂਦਾ ਸੀ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਵੀ ਉਹ ਸਿਲੰਡਰ ਘਰ ਲੈ ਕੇ ਆਇਆ ਸੀ ਪਰ ਅਚਾਨਕ ਪਹਿਲਾਂ ਇਕ ਸਿਲੰਡਰ ਫਟ ਗਿਆ ਅਤੇ ਫਿਰ ਦੂਜਾ ਸਿਲੰਡਰ ਫਟਿਆ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀ ਛੱਤ ਉੱਡ ਗਈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਹੈ। ਪਰਿਵਾਰ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕੀਤੀ ਗਈ ਹੈ।